ਬੇਂਗਲੁਰੂ, ਇਕ ਨਿੱਜੀ ਕਾਲਜ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਇਥੇ ਹੋਸਟਲ ਦੇ ਕਮਰੇ ਵਿਚ ਦਾਖਲ ਹੋ ਕੇ ਇਕ 18 ਸਾਲਾ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਸਹੇਲੀ ਨੂੰ ਵੀ ਜ਼ਖਮੀ ਕਰ ਦਿੱਤਾ। ਇਹ ਘਟਨਾ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਕਡੂਗੋਡੀ ਸਥਿਤੀ ਪ੍ਰਗਤੀ ਕਾਲਜ ਵਿਚ ਹੋਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਸੰਸਥਾ ਵਿਚ ਹੀ ਦੋ ਸਾਲ ਤੋਂ ਕੰਮ ਕਰ ਰਿਹਾ ਸੀ। ਵਾਰਦਾਤ ਮਗਰੋਂ ਉਹ ਫਰਾਰ ਹੋ ਗਿਆ ਅਤੇ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਓਏ ਆ ਕੀ! ਟੱਚ ਸਕਰੀਨ ਨੂੰ ਹੌਲੀ ਜਾਂ ਤੇਜ਼ ਦਬਾਉਣ ਨਾਲ ਬਦਲ ਜਾਣਗੇ ਫੀਚਰ
NEXT STORY