ਨਵੀਂ ਦਿੱਲੀ- ਮੋਬਾਈਲ ਕੰਪਨੀ ਐਪਲ ਇਸ ਸਾਲ ਸਤੰਬਰ ਤਕ ਆਈਫੋਨ 6ਐਸ ਤੇ 6ਐਸ ਪਲੱਸ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਚੁੱਕੀ ਹੈ। ਚਰਚਾ ਹੈ ਕਿ ਇਨ੍ਹਾਂ ਮਾਡਲਾਂ ਦੇ ਇਲਾਵਾ ਕੰਪਨੀ 4 ਇੰਚ ਸਕਰੀਨ ਦੇ ਨਾਲ 6ਸੀ ਮੋਬਾਈਲ ਵੀ ਲਾਂਚ ਕਰ ਸਕਦੀ ਹੈ।
ਇਨ੍ਹਾਂ ਸਮਾਰਟਫੋਨਸ ਦੀ ਟੱਚ ਸਕਰੀਨ 'ਤੇ ਯੂਜ਼ਰ ਜਿੰਨੀ ਤਾਕਤ ਨਾਲ ਉਂਗਲੀ ਦਬਾਏਗਾ, ਉਸ ਹਿਸਾਬ ਨਾਲ ਮੋਬਾਈਲ ਦੇ ਫੀਚਰ ਬਦਲ ਜਾਣਗੇ। ਨਵੀਂ ਪੀੜ੍ਹੀ ਦੇ ਇਨ੍ਹਾਂ ਸਮਾਰਟਫੋਨਸ 'ਚ ਟੱਚ ਆਈ.ਡੀ. ਵੀ ਹੋਵੇਗੀ, ਜਿਸ ਦੇ ਚੱਲਦੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਰਹੇਗੀ ਸਗੋਂ ਉਂਗਲੀਆਂ ਦਾ ਇੰਪ੍ਰੇਸ਼ਨ ਹੀ ਯੂਜ਼ਰ ਦੀ ਪ੍ਰਾਈਵਸੀ ਬਰਕਰਾਰ ਰੱਖੇਗਾ। ਡਿਜੀਟਾਈਮਸ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਐਪਲ ਕੰਪਨੀ 'ਚ ਪਲੱਸ ਤੇ ਸੀ ਦੀ ਸਕਰੀਨ ਦਾ ਉਤਪਾਦਨ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਇਨ੍ਹਾਂ ਸਮਾਰਟਫੋਨਸ ਦੀ ਡਿਸਪਲੇ ਲਈ ਗੋਰਿਲਾ ਗਲਾਸ ਦੀ ਵਰਤੋਂ ਕੀਤੀ ਗਈ ਹੈ ਜੋ ਬਹੁਤ ਹੀ ਮਹੀਨ, ਹਲਕਾ ਤੇ ਨਾ ਟੁੱਟਣ ਵਾਲਾ ਕੱਚ ਹੈ। ਐਪਲ ਵਲੋਂ ਭੁਗਤਾਨ ਲਈ ਐਨ.ਐਫ.ਸੀ. ਸਪੋਰਟ ਵੀ ਨਵੇਂ ਮੋਬਾਈਲਸ 'ਤੇ ਦਿੱਤਾ ਜਾਵੇਗਾ ਜੋ ਯੂਜ਼ਰਸ ਤੇ ਉਸ ਦੇ ਬੈਂਕ ਅਕਾਊਂਟ ਦੀ ਕੰਪਿਊਟਰ 'ਤੇ ਪਛਾਣ ਕਰ ਲਵੇਗਾ। ਇਸ ਨਾਲ ਭੁਗਤਾਨ ਕਰਨਾ ਸੌਖਾ ਹੋ ਜਾਵੇਗਾ।
-ਟੱਚ ਸਕਰੀਨ 'ਤੇ ਨਵੀਂ ਗੇਮਸ ਐਪਲੀਕੇਸ਼ਨ 'ਚ ਉਂਗਲੀ ਦੇ ਦਾਬਅ ਨਾਲ ਖੇਡ ਦਾ ਲਾਈਵ ਅਨੁਭਵ।
-ਸਕਰੀਨ ਨੂੰ ਹੌਲੀ ਦਬਾਉਣ 'ਤੇ ਸ਼ਬਦਕੋਸ਼ ਤੇ ਜ਼ੋਰ ਨਾਲ ਦਬਾਉਣ 'ਤੇ ਸ਼ਬਦ ਦੀ ਪਰਿਭਾਸ਼ਾ ਮਿਲੇਗੀ।
-ਕੀ-ਬੋਰਡ ਦੇ ਹਰ ਅੱਖਰ 'ਚ ਐਲ.ਈ.ਡੀ. ਦੀ ਵਰਤੋਂ ਜੋ ਹਨੇਰੇ 'ਚ ਵੀ ਦਿਖਾਈ ਦੇਣਗੇ।
3300 ਰੁਪਏ 'ਚ ਮਾਈਕਰੋਮੈਕਸ ਦਾ ਵੱਡਾ ਧਮਾਕਾ
NEXT STORY