ਨਵੀਂ ਦਿੱਲੀ- ਮੰਨਿਆ ਜਾ ਰਿਹਾ ਹੈ ਕਿ ਦੂਰਸੰਚਾਰ ਕੰਪਨੀਆਂ ਦੀ ਮਦਦ ਨਾਲ ਸਰਕਾਰ ਨੇ ਵਿੱਤ ਸਾਲ 2014-15 ਲਈ ਸਰਕਾਰੀ ਖ਼ਜ਼ਾਨਾ ਘਾਟਾ ਜੀ.ਡੀ.ਪੀ. ਦਾ 4.1 ਫੀਸਦੀ ਰੱਖਣ ਦੇ ਟੀਚੇ ਨੂੰ ਹਾਸਲ ਕਰ ਲਿਆ ਹੈ।
ਦੂਰਸੰਚਾਰ ਕੰਪਨੀਆਂ ਨੇ ਸਪੈਕਟ੍ਰਮ ਅਤੇ ਮਾਰਚ ਵਿਚ ਟੈਕਸ ਪ੍ਰਾਪਤੀਆਂ ਦੇ ਮਦ ਵਿਚ ਆਖਰੀ ਵੇਲੇ 'ਚ 10,808 ਕਰੋੜ ਰੁਪਏ ਦਾ ਭੁਗਤਾਨ ਕਰਕੇ ਸਰਕਾਰ ਦੀ ਇਸ ਮਾਮਲੇ ਵਿਚ ਮਦਦ ਕੀਤੀ ਹੈ। ਇਸ ਦੌਰਾਨ ਕੈਗ ਵਲੋਂ ਮੌਜੂਦਾ ਵਿੱਤ ਸਾਲ ਦੀ ਅਪ੍ਰੈਲ ਫਰਵਰੀ ਲਈ ਜਾਰੀ ਅਧਿਕਾਰਕ ਅੰਕੜਿਆਂ ਅਨੁਸਾਰ ਸਰਕਾਰੀ ਖਜ਼ਾਨਾ ਘਾਟਾ 6.02 ਲੱਖ ਕਰੋੜ ਰੁਪਏ ਰਿਹਾ ਜੋ ਕਿ 5.12 ਲੱਖ ਕਰੋੜ ਦੇ ਟੀਚੇ ਦੇ ਮੁਕਾਬਲੇ ਵਿਚ 90,000 ਕਰੋੜ ਰੁਪਏ ਵਧੇਰੇ ਹੈ।
ਓਏ ਆ ਕੀ! ਟੱਚ ਸਕਰੀਨ ਨੂੰ ਹੌਲੀ ਜਾਂ ਤੇਜ਼ ਦਬਾਉਣ ਨਾਲ ਬਦਲ ਜਾਣਗੇ ਫੀਚਰ
NEXT STORY