ਹਰਿਆਣਾ-ਸਹੇਲੀ ਨੇ ਇਕ ਨੌਜਵਾਨ ਨਾਲ ਮਿਲ ਕੇ ਕੁੜੀ ਦੀ ਅਸ਼ਲੀਲ ਫੋਟੋ ਖਿੱਚ ਲਈ ਸੀ ਅਤੇ ਇਸੇ ਫੋਟੋ ਦੇ ਸਹਾਰੇ 2 ਸਾਲਾਂ ਤੱਕ ਦੋਵੇਂ ਦੋਸ਼ੀ ਉਸ ਨੂੰ ਤੰਗ-ਪਰੇਸ਼ਾਨ ਕਰਕੇ ਉਸ ਦਾ ਯੌਨ ਸ਼ੋਸ਼ਣ ਕਰਦੇ ਰਹੇ। ਅਖੀਰ 'ਚ ਤੰਗ ਆਈ ਕੁੜੀ ਨੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਹਰਿਆਣਾ ਦੇ ਉਚਾਨਾ ਥਾਣਾ ਖੇਤਰ 'ਚ ਇਕ ਕੁੜੀ ਕਾਲਜ 'ਚ ਪੜ੍ਹਦੀ ਸੀ। ਜਦੋਂ ਮੰਗਲਵਾਰ ਨੂੰ ਉਹ ਕਾਲਜ ਗਈ ਤਾਂ ਥੋੜੀ ਦੇਰ ਬਾਅਦ ਹੀ ਉਸ ਦੇ ਪਿਤਾ ਵੀ ਕਾਲਜ ਕਿਸੇ ਕੰਮ ਕਰਕੇ ਚਲੇ ਗਏ ਪਰ ਉੱਥੇ ਪਤਾ ਲੱਗਿਆ ਕਿ ਕੁੜੀ ਕਾਲਜ ਆਈ ਹੀ ਨਹੀਂ।
ਫਿਰ ਉਸ ਦੀ ਸਹੇਲੀ ਨੇ ਦੱਸਿਆ ਕਿ ਉਹ ਖਟਕੜ ਦੇ ਰਹਿਣ ਵਾਲੇ ਦੋਸਤ ਕਪਿਲ ਨਾਲ ਗਈ ਹੈ। ਕਾਫੀ ਦੇਰ ਬਾਅਦ ਕੁੜੀ ਘਰ ਪਹੁੰਚ ਗਈ ਤਾਂ ਘਰਦਿਆਂ ਦੇ ਪੁੱਛਣ 'ਤੇ ਕਹਿਣ ਲੱਗੀ ਕਿ ਉਹ ਕੋਈ ਜ਼ਰੂਰੀ ਕਾਗਜ਼ ਲੈਣ ਗਈ ਸੀ।
ਅਜੇ ਮਾਮਲਾ ਸ਼ਾਂਤ ਹੋਇਆ ਹੀ ਸੀ ਕਿ ਕਪਿਲ ਆਪਣੇ ਪਰਿਵਾਰ ਵਾਲਿਆਂ ਨਾਲ ਕੁੜੀ ਦੇ ਘਰ ਆ ਗਿਆ ਅਤੇ ਘਰਦਿਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਤੰਗ ਆ ਕੇ ਕੁੜੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਕਿ ਉਸ ਦੀ ਸਹੇਲੀ ਮੀਨਾ ਨੇ ਕਪਿਲ ਨਾਲ ਮਿਲ ਕੇ ਉਸ ਦੀ ਅਸ਼ਲੀਲ ਤਸਵੀਰ ਖਿੱਚ ਲਈ ਸੀ ਅਤੇ ਪਿਛਲੇ 2 ਸਾਲਾਂ ਤੋਂ ਕਪਿਲ ਡਰਾ-ਧਮਕਾ ਕੇ ਉਸ ਨਾਲ ਯੌਨ ਸ਼ੋਸ਼ਣ ਕਰ ਰਿਹਾ ਸੀ।
ਪੀੜਤਾ ਇਸ ਸਭ ਤੋਂ ਤੰਗ ਆ ਚੁੱਕੀ ਸੀ। ਇਸੇ ਲਈ ਉਸ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਿਆ। ਉਸ ਨੇ ਆਪਣੇ ਸੁਸਾਈਡ ਨੋਟ 'ਚ ਮੀਨਾ, ਕਪਿਲ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਤੋਂ ਬਾਅਦ ਪੀੜਤਾ ਦੇ ਪਿਤਾ ਦੇ ਬਿਆਨਾਂ 'ਤੇ ਪੁਲਸ ਨੇ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਖੁਸ਼ੀਆਂ ਨਾਲ ਪੂਰਾ ਹੋਇਆ ਵਿਆਹ, ਡੌਲੀ ਤੋਰਨ ਦੀ ਵਾਰੀ ਆਈ ਤਾਂ... (ਦੇਖੋ ਤਸਵੀਰਾਂ)
NEXT STORY