ਜਬਲਪੁਰ-ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮੁੰਡੇ-ਕੁੜੀ ਦਾ ਵਿਆਹ ਹੋ ਗਿਆ ਪਰ ਜਦੋਂ ਕੁੜੀ ਦੀ ਡੌਲੀ ਤੁਰਨ ਦੀ ਵਾਰੀ ਆਈ ਤਾਂ ਦੋਹਾਂ ਪੱਖਾਂ ਦੇ ਲੋਕ ਆਪਸ 'ਚ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਗੱਲ ਕਾਫੀ ਵਧ ਗਈ। ਜਾਣਕਾਰੀ ਮੁਤਾਬਕ ਪਿੰਡ ਬਰੇਲਾ ਅੰਬੇਡਕਰ ਦੇ ਰਹਿਣ ਵਾਲੇ ਦੀਪਕ ਚੌਧਰੀ ਅਤੇ ਬਿਲਪੁਰਾ ਨਵਾਂ ਵਾਰਡ ਦੀ ਰਹਿਣ ਵਾਲੀ ਰੌਸ਼ਨੀ ਚੌਧਰੀ ਨੇ ਐੱਸ. ਡੀ. ਐੱਮ. ਅਦਾਲਤ 'ਚ ਵਿਆਹ ਕਰ ਲਿਆ।
ਸਭ ਰਿਸ਼ਤੇਦਾਰ ਖੁਸ਼ ਸਨ ਪਰ ਜਦੋਂ ਰੌਸ਼ਨੀ ਦੀ ਡੌਲੀ ਤੁਰਨ ਦਾ ਸਮਾਂ ਆਇਆ ਤਾਂ ਉਸ ਦੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਉਹ ਆਪਣੇ ਘਰੋਂ ਹੀ ਡੌਲੀ ਤੋਰਨਗੇ। ਦੂਜੇ ਪਾਸੇ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਹ ਅਦਾਲਤ 'ਚੋਂ ਹੀ ਕੁੜੀ ਨੂੰ ਆਪਣੇ ਘਰ ਲੈ ਕੇ ਜਾਣਗੇ। ਕੁੜੀ ਵਾਲੇ ਚਾਹੁੰਦੇ ਸੀ ਕਿ ਪੂਰੇ ਰੀਤੀ-ਰਿਵਾਜਾਂ ਨਾਲ ਧੀ ਦੀ ਵਿਦਾਈ ਹੋਵੇ ਪਰ ਮੁੰਡੇ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ।
ਇਸੇ ਗੱਲ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਬਹਿਸ ਛਿੜ ਗਈ ਅਤੇ ਮਾਮਲਾ ਵਧ ਗਿਆ। ਫਿਰ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦੋਹਾਂ ਪਰਿਵਾਰਾਂ ਨੂੰ ਸ਼ਾਂਤ ਕਰਵਾਇਆ ਅਤੇ ਰੌਸ਼ਨੀ ਅਦਾਲਤ 'ਚੋਂ ਹੀ ਆਪਣੇ ਸਹੁਰੇ ਘਰ ਵਿਦਾ ਹੋਈ। ਇਸ ਵਿਆਹ 'ਚ ਦੋਹਾਂ ਪਰਿਵਾਰਾਂ ਸਮੇਤ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ।
ਕਾਲਜ ਹੋਸਟਲ 'ਚ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ
NEXT STORY