ਨਵੀਂ ਦਿੱਲੀ- ਭਾਰਤ ਵਿਚ ਤੰਬਾਕੂ ਦੇ ਵਿਰੁੱਧ ਮੁਹਿੰਮ ਦਾ ਚਿਹਰਾ ਰਹੀ ਸੁਨੀਤਾ ਤੋਮਰ ਦਾ ਬੁੱਧਵਾਰ ਤੜਕੇ ਦਿਹਾਂਤ ਹੋ ਗਿਆ। ਸੁਨੀਤਾ ਦਾ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸੁਨੀਤਾ ਨੇ ਮੌਤ ਤੋਂ 2 ਦਿਨ ਪਹਿਲਾਂ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਜਪਾ ਸੰਸਦ ਮੈਂਬਰ ਅਤੇ ਤੰਬਾਕੂ ਕਾਨੂੰਨ ਦੀਆਂ ਵਿਵਸਥਾਵਾਂ 'ਤੇ ਵਿਚਾਰ ਕਰਨ ਵਾਲੀ ਸੰਸਦੀ ਕਮੇਟੀ ਦੇ ਮੁਖੀ ਦਿਲੀਪ ਗਾਂਧੀ ਦੀ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਸੀ ਕਿ ਤੰਬਾਕੂ ਨਾਲ ਕੈਂਸਰ ਦੇ ਸੰਬੰਧ 'ਚ ਸਾਬਿਤ ਕਰਨ ਵਾਲੀ ਕੋਈ ਖੋਜ ਭਾਰਤ ਵਿਚ ਨਹੀਂ ਹੋਈ।
ਮੋਦੀ ਨੂੰ ਲਿਖੇ ਪੱਤਰ 'ਚ ਸੁਨੀਤਾ ਨੇ ਕਿਹਾ ਸੀ ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਇੰਨੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਵੀ ਇੰਨੇ ਗੈਰ-ਜ਼ਿੰਮੇਦਾਰ ਹੋ ਸਕਦੇ ਹਨ। ਸੁਨੀਤਾ ਨੇ ਆਪਣੇ ਪੱਤਰ 'ਚ ਪ੍ਰਧਾਨ ਮੰਤਰੀ ਤੋਂ ਇਹ ਉਮੀਦ ਜਤਾਈ ਸੀ ਕਿ ਉਹ ਤੰਬਾਕੂ ਨੂੰ ਲੈ ਕੇ ਵੀ ਕੁਝ ਕਰਨਗੇ।
ਘਰ ਬੈਠੇ ਇੰਝ ਲਿੰਕ ਕਰੋ ਵੋਟਰ ਆਈ.ਡੀ ਤੋਂ ਆਧਾਰ ਕਾਰਡ
NEXT STORY