ਨਵੀਂ ਦਿੱਲੀ- ਹਮੇਸ਼ਾ ਤੋਂ ਹੀ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਉਨ੍ਹਾਂ ਨੂੰ ਪਾਸਪੋਰਟ ਬਣਾਉਣ ਲਈ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ। ਇਸ ਲਈ ਘਰ ਬੈਠੇ ਹੀ ਫੋਟੋ ਅਤੇ ਬਾਓਮੈਟ੍ਰਿਕ ਟੈਸਟ ਕਰਵਾ ਕੇ ਤੁਹਾਡੇ ਪਾਸਪੋਰਟ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਲਈ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਉਠਾਉਣੀ ਪਵੇਗੀ।
ਸਾਰੇ ਵਿਭਾਗਾਂ ਦੇ ਸਾਫਟਵੇਅਰ ਨੂੰ ਯੂ. ਆਈ. ਡੀ. ਨਾਲ ਸੰਪਰਕ ਕੀਤਾ ਜਾਵੇਗਾ, ਜਿਸ ਨਾਲ ਐਪਲੀਕੇਂਟ ਦਾ ਫੋਟੋ, ਬਾਓਮੈਟ੍ਰਿਕ ਅਤੇ ਹੱਥਾਂ-ਅੱਖਾਂ ਦੇ ਚਿੰਨ੍ਹ ਸਾਫਟਵੇਅਰ 'ਤੇ ਆ ਜਾਣਗੇ।
ਇਸ ਲਈ ਤੁਸੀਂ ਘਰ ਤੋਂ ਹੀ ਐਪਲੀਕੇਸ਼ਨ ਦੇ ਕੇ ਪਰੀਖਿਆ ਵੀ ਦੇ ਸਕੋਗੇ। ਤੁਹਾਡਾ ਬਾਓਮੈਟ੍ਰਿਕ ਅਤੇ ਫੋਟੋ ਸੰਬੰਧਤ ਸਾਫਟਵੇਅਰ ਉਠਾ ਲਵੇਗਾ। ਆਈ. ਟੀ. ਸੈਕਸ਼ਨ ਦੇ ਅਧਿਕਾਰੀ ਪ੍ਰਭਾਰੀ ਆਸ਼ੀਸ਼ ਪੰਡਾ ਨੇ ਦੱਸਿਆ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਕ ਸਾਫਟਵੇਅਰ 'ਤੇ ਲਿਆਉਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਲੋਕਾਂ ਦੀ ਇਕ ਵਾਰ ਫੋਟੋ ਅਤੇ ਬਾਓਮੈਟ੍ਰਿਕ ਕਰਕੇ ਯੂ. ਆਈ. ਡੀ. ਦੇ ਦਿੱਤੀ ਜਾਵੇਗੀ। ਆਰ. ਟੀ. ਓ., ਪਾਸਪੋਰਟ, ਪੁਲਸ ਆਦਿ ਦੇ ਸਾਫਟਵੇਅਰ ਆਈ. ਡੀ. ਨਾਲ ਜੋੜ ਦਿੱਤੇ ਜਾਣਗੇ।
ਅਜਿਹੇ 'ਚ ਐਪਲੀਕੇਸ਼ਨ ਨੂੰ ਸੰਬੰਧਤ ਵਿਭਾਗ ਦੀ ਸਾਈਟ 'ਤੇ ਆਪਣਾ ਯੂ. ਆਈ. ਡੀ. ਨੰਬਰ ਪਾਉਣਾ ਹੋਵੇਗਾ। ਇਸ 'ਤੇ ਸਾਫਟਵੇਅਰ ਫੋਟੋ ਅਤੇ ਬਾਓਮੈਟ੍ਰਿਕ ਆਈ. ਡੀ. ਖੁਦ ਵਿਕਸਿਤ ਕਰ ਲਵੇਗਾ। ਡੀ. ਐੱਲ. ਲਈ ਲਿਖਿਤ ਟੈਸਟ ਵੀ ਆਨਲਾਈਨ ਹੀ ਲਿਆ ਜਾਵੇਗਾ। ਇਸ ਦਾ ਸਾਫਟਵੇਅਰ ਤਿਆਰ ਹੋ ਗਿਆ ਹੈ। 4-6 ਮਹੀਨੇ 'ਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਪਾਸਪੋਰਟ ਬਣਾਉਣ 'ਚ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਖੁਦ ਦਾ ਟੁੱਟਿਆ ਸਾਹ ਪਰ ਹੋਰਾਂ ਨੂੰ ਦਿਖਾ ਗਈ ਰਾਹ
NEXT STORY