ਨਵੀਂ ਦਿੱਲੀ- ਜੇਕਰ ਤੁਸੀਂ ਵੀ ਏ.ਟੀ.ਐੱਮ. ਦਾ ਇਸਤੇਮਾਲ ਕਰਦੇ ਹੋ ਅਤੇ ਇਸ 'ਤੇ ਵੱਧ ਟਰਾਂਜੈਕਸ਼ਨ ਹੋਣ 'ਤੇ ਜਾਂ ਕਿਸੇ ਦੂਜੇ ਬੈਂਕ ਤੋਂ ਪੈਸਾ ਕੱਢਣ 'ਤੇ ਲੱਗਣ ਵਾਲੇ ਚਾਰਜ ਤੋਂ ਪਰੇਸ਼ਾਨ ਹੋ, ਤਾਂ ਇਹ ਖ਼ਬਰ ਤੁਹਾਨੂੰ ਇਸ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ 'ਚ ਕੁਝ ਹੱਦ ਤੱਕ ਮਦਦ ਕਰ ਸਕਦੀ ਹੈ। ਜੀ ਹਾਂ ਇਸ ਖ਼ਬਰ ਦੇ ਜ਼ਰੀਏ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕਰਨ ਨਾਲ ਤੁਸੀਂ ਏ.ਟੀ.ਐੱਮ. ਦੇ ਇਸਤੇਮਾਲ ਤੋਂ ਹੋਣ ਵਾਲੀਆਂ ਦਿੱਕਤਾਂ ਤੋਂ ਬੱਚ ਸਕਦੇ ਹੋ। ਬਸ ਤੁਹਾਨੂੰ ਇਨ੍ਹਾਂ ਦੱਸੇ ਹੋਏ ਟਿਪਸ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਏ.ਟੀ.ਐੱਮ. ਦਾ ਇਸਤੇਮਾਲ ਕਰਨਾ ਹੈ।
1. ਜਿੱਥੋਂ ਤੱਕ ਸੰਭਵ ਹੋਵੇ, ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਘੱਟ ਕਰੋ।
2. ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਤੋਂ ਪਹਿਲੇ ਚੰਗੀ ਤਰ੍ਹਾਂ ਪਲਾਨਿੰਗ ਕਰ ਲਵੋ।
3. ਹਰ ਦੂਜੇ ਜਾਂ ਤੀਜੇ ਦਿਨ ਪੈਸੇ ਨਾ ਕੱਢੋ।
4. ਏ.ਟੀ.ਐੱਮ. ਤੋਂ ਹਮੇਸ਼ਾ ਜ਼ਰੂਰਤ ਤੋਂ ਜ਼ਿਆਦਾ ਪੈਸੇ ਕੱਢ ਲਵੋ।
5. ਜੇਕਰ ਤੁਹਾਡੇ ਬੈਂਕ ਦਾ ਏ.ਟੀ.ਐੱਮ. ਨਜ਼ਦੀਕ ਹੈ ਤਾਂ ਦੂਜੇ ਬੈਂਕ ਦਾ ਏ.ਟੀ.ਐੱਮ. ਯੂਜ਼ ਕਰਨ ਤੋਂ ਬਚੋ।
6. ਕੁਝ ਅਚਾਨਕ ਆਏ ਖਰਚਿਆਂ ਦੇ ਲਈ ਆਪਣੇ ਘਰ 'ਚ ਥੋੜ੍ਹਾ ਕੈਸ਼ ਰੱਖੋ।
7. ਡਾਰਮੈਂਟ ਅਕਾਉਂਟ ਖੁੱਲ੍ਹਵਾਓ, ਇਸ ਤੋਂ ਤੁਸੀਂ ਇਕ ਸਾਲ 'ਚ ਆਪਣੇ ਬੈਂਕ ਦੇ ਏ.ਟੀ.ਐੱਮ. ਤੋਂ 60 ਟ੍ਰਾਂਜੈਕਸ਼ਨ ਅਤੇ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ 36 ਟਰਾਂਜੈਕਸ਼ਨ ਕਰ ਸਕਦੇ ਹੋ। ਇਸ ਦੇ ਲਈ ਜ਼ਿਆਦਾਤਰ ਬੈਂਕ ਸਾਲਾਨਾ 80 ਤੋਂ 100 ਰੁਪਏ ਐਨੁਅਲ ਫੀਸ ਲੈਂਦੇ ਹਨ।
8. ਬੈਲੰਸ ਦੀ ਜਾਣਕਾਰੀ ਅਤੇ ਮਿਨੀ ਸਟੇਟਮੈਂਟ ਦੇ ਲਈ ਏ.ਟੀ.ਐੱਮ. ਦੀ ਜਮ੍ਹਾ ਐੱਸ.ਐੱਮ.ਐੱਸ. ਸਹੂਲਤ ਦਾ ਪ੍ਰਯੋਗ ਕਰੋ। ਜ਼ਿਆਦਾਤਰ ਬੈਂਕ ਇਸ ਦੀ ਜਾਣਕਾਰੀ ਐੱਸ.ਐੱਮ.ਐੱਸ. ਤੋਂ ਦੇ ਰਹੇ ਹਨ।
ਹੁਣ ਘਰ ਬੈਠੇ ਹੀ ਬਣਵਾਓ ਪਾਸਪੋਰਟ
NEXT STORY