ਨਵੀਂ ਦਿੱਲੀ- ਮੰਗ 'ਚ ਤੇਜ਼ੀ ਆਉਣ ਨਾਲ ਮਾਰਚ 'ਚ ਭਾਰਤ ਦੇ ਉਦਯੋਗਿਕ ਉਤਪਾਦਨ 'ਚ ਲਗਾਤਾਰ 17ਵੀਂ ਵਾਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਚ ਭਾਰਤ ਨੇ ਇਕ ਵਾਰ ਫਿਰ ਚੀਨ ਨੂੰ ਪਛਾੜ ਦਿੱਤਾ ਹੈ। ਐੱਚ.ਐੱਸ.ਬੀ.ਸੀ. ਪਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ.ਐੱਮ.ਆਈ.) 'ਤੇ ਮਾਰਚ 'ਚ ਦੇਸ਼ ਦਾ ਉਦਯੋਗਿਕ ਉਤਪਾਦਨ ਫਰਵਰੀ ਦੇ 51.2 ਦੇ ਮੁਕਾਬਲੇ ਵੱਧ ਕੇ 52.1 'ਤੇ ਪਹੁੰਚ ਗਿਆ ਜਦੋਂਕਿ ਇਸ ਦੌਰਾਨ ਚੀਨ ਦਾ 50.7 ਤੋਂ ਘੱਟ ਕੇ 49.6 'ਤੇ ਆ ਗਿਆ।
ਐੱਚ.ਐੱਸ.ਬੀ.ਸੀ. ਨੇ ਕਿਹਾ ਕਿ ਭਾਰਤ ਦੇ ਵਿਨਿਰਮਾਣ ਖੇਤਰ 'ਚ ਸੁਧਾਰ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਮਾਰਚ 'ਚ ਵਿਨਿਰਮਾਣ ਕੰਪਨੀਆਂ ਦਾ ਉਤਪਾਦਨ ਵਧਣ ਦੇ ਨਾਲ ਹੀ ਉਸ ਦੇ ਨਵੇਂ ਆਰਡਰਾਂ 'ਚ ਵਾਧਾ ਹੋਣ ਨਾਲ ਪੀ.ਐੱਮ.ਆਈ. 'ਚ ਮਜ਼ਬੂਤੀ ਦਰਜ ਕੀਤੀ ਗਈ ਹੈ। ਪੀ.ਐੱਮ.ਆਈ. 'ਤੇ ਇਸ ਮਹੀਨੇ ਵਿਨਿਰਮਾਣ ਖੇਤਰ ਦੇ ਨਵੇਂ ਆਰਡਰ ਫਰਵਰੀ ਦੇ 51.9 ਦੇ ਮੁਕਾਬਲੇ ਵੱਧ ਕੇ 53.2 'ਤੇ ਪਹੁੰਚ ਗਏ ਹਨ।
ਏ.ਟੀ.ਐੱਮ. ਟਰਾਂਜੈਕਸ਼ਨ ਚਾਰਜ ਤੋਂ ਇੰਝ ਬਚਾ ਸਕਦੇ ਹੋ ਆਪਣੇ ਪੈਸੇ
NEXT STORY