ਨਵੀਂ ਦਿੱਲੀ- ਚਾਈਨਾ 'ਚ ਮੰਗਲਵਾਰ ਨੂੰ ਜਿਓਮੀ ਨੇ ਇਕ ਈਵੈਂਟ ਕੀਤਾ, ਇਸ ਈਵੈਂਟ ਦੌਰਾਨ ਕੰਪਨੀ ਨੇ ਆਪਣੇ ਫਲੈਗਸ਼ਿਪ ਐਮ.ਆਈ.4 ਦੀ ਕੀਮਤ 'ਚ ਕਟੌਤੀ ਦਾ ਵੀ ਐਲਾਨ ਕੀਤਾ, ਦਰਅਸਲ ਇਹ ਈਵੈਂਟ ਕੰਪਨੀ ਦੀ ਪੰਜਵੀਂ ਵਰ੍ਹੇਗੰਢ 'ਤੇ ਕੀਤਾ ਗਿਆ ਸੀ।
2014 'ਚ ਲਾਂਚ ਹੋਏ ਇਸ ਫਲੈਗਸ਼ਿਪ ਦੇ 16 ਜੀ.ਬੀ. ਵੈਰੀਐਂਟ ਦੀ ਕੀਮਤ ਹੁਣ 1799 ਯੁਆਨ (18000 ਰੁਪਏ) ਹੋਵੇਗੀ, ਇਸ ਤੋਂ ਪਹਿਲਾਂ ਇਸ ਫੋਨ ਦੀ ਕੀਮਤ 20000 ਸੀ। GizmoChina ਅਨੁਸਾਰ ਐਮ.ਆਈ.4 ਦੇ 2 ਜੀ.ਬੀ. ਵਾਲੇ ਲਾਈਟ ਵੈਰੀਐਂਟ ਦੀ ਕੀਮਤ 1699 ਯੁਆਨ (17000 ਰੁਪਏ) ਹੋਵੇਗੀ ਜੋ ਇਸ ਤੋਂ ਪਹਿਲਾਂ 1799 ਯੁਆਨ ਸੀ। ਇਹ ਕਟੌਤੀ ਅਜੇ ਸਿਰਫ ਚਾਈਨਾ 'ਚ ਹੀ ਲਾਗੂ ਹੋਵੇਗੀ ਪਰ ਜਲਦੀ ਹੀ ਇਸ ਨੂੰ ਦੂਜੇ ਦੇਸ਼ਾਂ ਵੀ ਲਾਗੂ ਕੀਤਾ ਜਾਵੇਗਾ।
ਭਾਰਤ ਨੇ ਉਦਯੋਗਿਕ ਉਤਪਾਦਨ ਦੇ ਮਾਮਲੇ 'ਚ ਚੀਨ ਨੂੰ ਪਛਾੜਿਆ
NEXT STORY