ਮੁੰਬਈ- ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਕਿ ਧੋਖਾਧੜੀ ਦੀ ਰਿਪੋਰਟ ਉਸ ਦੇ ਕੋਲ ਭੇਜਣ 'ਚ ਦੇਰੀ ਕਰਨ ਵਾਲੇ ਬੈਂਕਾਂ ਦੇ ਖਿਲਾਫ ਉਹ ਕਾਰਵਾਈ ਕਰ ਸਕਦਾ ਹੈ। ਆਰ.ਬੀ.ਆਈ. ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਜਿੱਥੇ ਵੀ ਰਿਜ਼ਰਵ ਬੈਂਕ ਦੇ ਕੋਲ ਧੋਖਾਧੜੀ ਦੀ ਰਿਪੋਰਟ ਭੇਜਣ 'ਚ ਤੈਅ ਹੱਦ ਤੋਂ ਜ਼ਿਆਦਾ ਦੀ ਦੇਰੀ ਹੋਵੇਗੀ, ਉੱਥੇ ਉਚਿਤ ਸੁਪਰਵਾਈਜ਼ਰੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਧੋਧਾਧੜੀ ਦਾ ਪਤਾ ਲਗਦੇ ਹੀ ਬੈਂਕਾਂ ਨੂੰ ਇਸ ਦੀ ਰਿਪੋਰਟ ਆਰ.ਬੀ.ਆਈ. ਨੂੰ ਭੇਜਣੀ ਹੋਵੇਗੀ ਅਤੇ ਵੱਧ ਤੋਂ ਵੱਧ ਅਗਲੀਆਂ ਚਾਰ ਤਿਮਾਹੀਆਂ ਦੇ ਦੌਰਾਨ ਇਸ ਦੇ ਲਈ ਰਕਮ ਦੀ ਵਿਵਸਥਾ ਕਰਨੀ ਹੋਵੇਗੀ। ਵਿਵਸਥਾ ਧੋਖਾਧੜੀ ਦੀ ਪੂਰੀ ਰਕਮ ਦੇ ਲਈ ਕਰਨੀ ਹੋਵੇਗੀ, ਭਾਵੇਂ ਬੈਂਕ ਦੇ ਕੋਲ ਅਜਿਹੇ ਕਰਜ਼ੇ ਦੇ ਲਈ ਕਿੰਨੀ ਵੀ ਸਕਿਓਰਿਟੀ ਕਿਉਂ ਨਾ ਰੱਖੀ ਗਈ ਹੋਵੇ। ਰਿਜ਼ਰਵ ਬੈਂਕ ਨੇ ਕਿਹਾ ਕਿ ਤੈਅ ਹੱਦ ਦੇ ਬਾਅਦ ਰਿਪੋਰਟ ਭੇਜਣ ਵਾਲੇ ਬੈਂਕਾਂ ਨੂੰ ਧੋਧਾਧੜੀ ਦੀ ਪੂਰੀ ਰਕਮ ਦੀ ਵਿਵਸਥਾ ਇਕ ਮੁਸ਼ਤ ਕਰਨੀ ਹੋਵੇਗੀ ਅਤੇ ਉਨ੍ਹਾਂ 'ਤੇ ਢੁਕਵੀਂ ਸੁਪਰਵਾਈਜ਼ਰੀ ਕਾਰਵਾਈ ਕੀਤੀ ਜਾ ਸਕਦੀ ਹੈ।
ਹੀਰੋ ਦਾ ਈ-ਰਿਕਸ਼ਾ ਬਾਜ਼ਾਰ 'ਚ ਕਦਮ
NEXT STORY