ਨਵੀਂ ਦਿੱਲੀ- ਵਣਜਕ ਸਕੱਤਰ ਰਾਜੀਵ ਖੇਰ ਨੇ ਕਿਹਾ ਕਿ ਨਵੀਂ ਵਿਦੇਸ਼ ਵਪਾਰ ਨੀਤੀ 2015-20 ਘਰੇਲੂ ਅਰਥਵਿਵਸਥਾ ਦੀਆਂ ਨੀਤੀਆਂ ਅਤੇ ਸੰਸਾਰਕ ਕਾਰੋਬਾਰੀ ਪਰਿਸਥਿਤੀਆਂ ਦੇ ਮੁਤਾਬਕ ਹੈ ਅਤੇ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਮਦਦ ਮਿਲੇਗੀ।
ਸ਼੍ਰੀ ਖੇਰ ਨੇ ਵੀਰਵਾਰ ਨੂੰ ਕਿਹਾ ਕਿ ਨਵੀਂ ਨੀਤੀ ਸਾਰੇ ਸਰਕਾਰੀ ਵਿਭਾਗਾਂ ਅਤੇ ਸੂਬਾ ਸਰਕਾਰਾਂ ਅਤੇ ਹੋਰ ਸਬੰਧਤ ਪੱਖਾਂ ਦੇ ਗੰਭੀਰ ਵਿਚਾਰ-ਵਟਾਂਦਰੇ ਅਤੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਪੰਜ ਪ੍ਰਮੁੱਖ ਥੰਮ ਹਨ। ਇਹ ਘਰੇਲੂ ਨੀਤੀ ਦੇ ਮੁਤਾਬਕ, ਵਿਨਿਰਮਾਣ ਅਤੇ ਸੇਵਾ ਖੇਤਰ 'ਤੇ ਜ਼ੋਰ, ਦੇਸ਼ 'ਚ ਕਾਰੋਬਾਰੀ ਮਾਹੌਲ ਦੇ ਮੁਤਾਬਕ ਸੰਸਥਾਗਤ ਢਾਂਚਾ ਤਿਆਰ ਕਰਨ ਅਤੇ ਸੂਬਾ ਸਰਕਾਰਾਂ ਦਾ ਸਹਿਯੋਗ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ ਬਰਾਮਦਕਾਰਾਂ ਨੂੰ ਦੋ ਸੰਸਾਰਕ ਘਟਨਾਕ੍ਰਮਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਅਗਲੇ ਦੋ ਤੋਂ ਤਿੰਨ ਸਾਲਾਂ ਦੇ ਅੰਦਰ ਸੰਸਾਰਕ ਵਪਾਰ 'ਚ ਇਨਕਲਾਬੀ ਬਦਲਾਅ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਸਬਸਿਡੀ ਲੰਬੇ ਸਮੇਂ ਤੱਕ ਜਾਰੀ ਨਹੀਂ ਰੱਖ ਸਕਦੇ ਇਸ ਲਈ ਬਰਾਮਦਕਾਰਾਂ ਨੂੰ ਆਪਣੇ ਉਤਪਾਦ ਮੁਕਾਬਲੇਬਾਜ਼ੀ ਬਣਾਉਣੇ ਚਾਹੀਦੇ ਹਨ। ਕੌਮਾਂਤਰੀ ਬਾਜ਼ਾਰ 'ਚ ਇਸ 'ਚ ਖੇਤਰੀ ਅਤੇ ਉਪ ਖੇਤਰੀ ਸਮਝੌਤਿਆਂ ਦੀ ਪ੍ਰਮੁੱਖ ਭੂਮਿਕਾ ਹੋ ਜਾਵੇਗੀ। ਨਵੀਂ ਵਿਦੇਸ਼ ਨੀਤੀ 'ਚ ਵਸਤੂ ਅਤੇ ਸੇਵਾਵਾਂ ਦੀ ਬਰਾਮਦ 'ਚ ਵਾਧੇ ਦਾ ਫਾਰਮੈਟ ਤਿਆਰ ਕੀਤਾ ਗਿਆ ਹੈ ਅਤੇ ਇਸ 'ਚ ਰੋਜ਼ਗਾਰ ਸਿਰਜਨਾ ਨੂੰ ਤਰਜੀਹ ਦਿੱਤੀ ਗਈ ਹੈ। ਇਸ ਨਾਲ ਬਰਾਮਦ 'ਚ ਵੀ ਵਾਧਾ ਹੋਵੇਗਾ।
ਐੱਫ.ਆਈ.ਆਈ. ਨਿਵੇਸ਼ 2014-15 'ਚ ਰਿਕਾਰਡ 2.7 ਲੱਖ ਕਰੋੜ ਰੁਪਏ 'ਤੇ
NEXT STORY