ਨਵੀਂ ਦਿੱਲੀ- ਮੰਗ 'ਚ ਤੇਜ਼ੀ ਆਉਣ ਨਾਲ ਮਾਰਚ 'ਚ ਭਾਰਤ ਦੇ ਉਦਯੋਗਿਕ ਉਤਪਾਦਨ 'ਚ ਲਗਾਤਾਰ 17ਵੀਂ ਵਾਰ ਵਾਧਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ 'ਚ ਭਾਰਤ ਨੇ ਇਕ ਵਾਰ ਫਿਰ ਚੀਨ ਨੂੰ ਪਛਾੜ ਦਿੱਤਾ ਹੈ। ਐਚ.ਐਸ.ਬੀ.ਸੀ. ਪ੍ਰਚੇਜਿੰਗ ਮੈਨੇਜਰਸ ਇੰਡੈਕਸ (ਪੀ.ਐਮ.ਆਈ.) 'ਤੇ ਮਾਰਚ 'ਚ ਦੇਸ਼ ਦਾ ਉਦਯੋਗਿਕ ਉਤਪਾਦਨ ਫਰਵਰੀ ਦੇ 51.2 ਦੇ ਮੁਕਾਬਲੇ ਵੱਧ ਕੇ 52.1 'ਤੇ ਪਹੁੰਚ ਗਿਆ ਜਦੋਂਕਿ ਇਸ ਦੌਰਾਨ ਚੀਨ ਦਾ ਉਦਯੋਗਿਕ ਉਤਪਾਦਨ 50.7 ਤੋਂ ਘੱਟ ਕੇ 49.6 'ਤੇ ਆ ਗਿਆ ਹੈ।
ਐਚ.ਐਸ.ਬੀ.ਸੀ. ਨੇ ਕਿਹਾ ਕਿ ਭਾਰਤ ਦੇ ਵਿਨਿਰਮਾਣ ਖੇਤਰ 'ਚ ਸੁਧਾਰ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਮਾਰਚ 'ਚ ਵਿਨਿਰਮਾਣ ਕੰਪਨੀਆਂ ਦਾ ਉਤਪਾਦਨ ਵਾਧੇ ਦੇ ਨਾਲ ਹੀ ਉਨ੍ਹਾਂ ਦੇ ਨਵੇਂ ਆਰਡਰਾਂ 'ਚ ਵਾਧਾ ਹੋਣ ਨਾਲ ਪੀ.ਐਮ.ਆਈ. 'ਚ ਮਜ਼ਬੂਤੀ ਦਰਜ ਕੀਤੀ ਗਈ ਹੈ। ਪੀ.ਐਮ.ਆਈ. 'ਤੇ ਇਸ ਮਹੀਨੇ ਵਿਨਿਰਮਾਣ ਖੇਤਰ ਦੇ ਨਵੇਂ ਆਰਡਰ ਫਰਵਰੀ ਦੇ 51.9 ਦੇ ਮੁਕਾਬਲੇ ਵੱਧ ਕੇ 53.2 'ਤੇ ਪਹੁੰਚ ਗਏ। ਐਚ.ਐਸ.ਬੀ.ਸੀ. ਅਨੁਸਾਰ ਸਰਕਾਰ ਦੀ ਚਿਰੋਕੀ ਵਸਤੂ ਅਤੇ ਸਰਵਿਸ ਟੈਕਸ (ਜੀ.ਐਸ.ਟੀ.) ਲਾਗੂ ਹੋਣ ਨਾਲ ਭਾਰਤ 'ਚ ਆਰਥਿਕ ਸੁਧਾਰ ਨੂੰ ਰਫ਼ਤਾਰ ਮਿਲੇਗੀ ਅਤੇ ਭੂਮੀ ਪ੍ਰਾਪਤੀ ਬਿੱਲ ਦੇ ਪਾਸ ਹੋਣ ਨਾਲ ਕੰਪਨੀਆਂ ਲਈ ਭਾਰਤ 'ਚ ਜ਼ਮੀਨ ਖ੍ਰੀਦਣਾ ਆਸਾਨ ਹੋ ਜਾਵੇਗਾ।
ਮਰਸਿਡੀਜ਼ ਬੈਂਜ਼ ਦੀ ਤਿਮਾਹੀ ਵਿਕਰੀ 40 ਫੀਸਦੀ ਵਧੀ
NEXT STORY