ਨਵੀਂ ਦਿੱਲੀ- ਸਮਾਰਟਫੋਨ ਜਗਤ ਦੀ ਲੋਕਪ੍ਰਿਯ ਕੰਪਨੀ ਐਪਲ ਨੇ ਪਿਛਲੇ ਸਾਲ ਆਈਫੋਨ 6 ਨੂੰ ਲਾਂਚ ਕੀਤਾ ਸੀ ਪਰ ਹਾਲ ਹੀ 'ਚ ਐਪਲ ਨੇ ਆਪਣੇ ਸਾਰੇ ਆਈਫੋਨ ਮਾਡਲਾਂ ਦੀਆਂ ਕੀਮਤਾਂ 'ਚ 2500 ਰੁਪਏ ਤਕ ਦਾ ਵਾਧਾ ਕੀਤਾ ਸੀ।
ਜਿਥੇ ਇਸ ਤੋਂ ਪਹਿਲਾਂ ਆਈਫੋਨ 6 ਦੀ ਅਧਿਕਾਰਕ ਕੀਮਤ 53500 ਰੁਪਏ ਸੀ ਉਥੇ ਕੀਮਤਾਂ 'ਚ ਵਾਧਾ ਹੋਣ ਤੋਂ ਬਾਅਦ ਆਈਫੋਨ 6 ਦੀ ਕੀਮਤ ਹੋਰ ਵੱਧ ਗਈ ਪਰ ਜੇਕਰ ਤੁਸੀਂ ਆਈਫੋਨ 6 ਨੂੰ ਖਰੀਦਣਾ ਚਾਹੁੰਦੇ ਹੋ ਤਾਂ ਅਮੇਜ਼ੋਨ ਡਾਟ ਇਨ ਤੋਂ ਆਈਫੋਨ 6 ਖਰੀਦਣ 'ਤੇ 8000 ਰੁਪਏ ਤਕ ਬਚਾ ਸਕਦੇ ਹੋ। ਅਮੇਜ਼ੋਨ 'ਤੇ ਆਈਫੋਨ 6 ਦਾ 16 ਜੀ.ਬੀ. ਗੋਲਡ ਵਰਜ਼ਨ 45498 ਕੇ ਸਪੈਸ ਗ੍ਰੇ ਵਰਜ਼ਨ 45979 ਰੁਪਏ 'ਚ ਮਿਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਸਾਫ ਤੌਰ 'ਤੇ ਆਈਫੋਨ 6 ਦੀ ਖਰੀਦ 'ਤੇ 8000 ਰੁਪਏ ਤਕ ਬਚਾ ਸਕਦੇ ਹੋ। ਇਹ ਹਨ ਆਈਫੋਨ 6 ਦੇ ਖਾਸ ਫੀਚਰਸ :-
1. 4.7 ਇੰਚ ਦੀ ਰੇਟਿਨਾ ਐਚ.ਡੀ. ਡਿਸਪਲੇ
2. ਏ8 ਚਿਪਸੈਟ ਦੇ ਨਾਲ ਐਮ8 ਮੋਸ਼ਨ ਕੋਪ੍ਰੋਸੈਸਰ
3. 8 ਮੈਗਾਪਿਕਸਲ ਦਾ ਆਈਸਾਈਟ ਕੈਮਰਾ ਆਟੋਫੋਕਸ, ਟਰੂ ਟੋਨ ਫਲੈਸ਼ ਦੇ ਨਾਲ ਤੇ ਵੀਡੀਓ ਕਾਲਿੰਗ ਦੇ ਲਈ ਐਚ.ਡੀ. ਕੈਮਰਾ
4. ਟੱਚ ਆਈ.ਡੀ. ਫਿੰਗਰਪ੍ਰਿੰਟ ਸਕੈਨਰ
5. ਆਈ.ਓ.ਐਸ. 8 ਵਰਜ਼ਨ ਮਿਲੇਗਾ।
ਨਿਸਾਨ ਦੀ ਵਿਕਰੀ ਵਧੀ
NEXT STORY