ਕੁਰੂਕਸ਼ੇਤਰ- ਜ਼ਾਲਮ ਸਹੁਰੇ ਜੋ ਕਿ ਨੂੰਹਾਂ ਨੂੰ ਮਾਰ ਮੁਕਾਉਂਦੇ ਹਨ ਉਹ ਇਕ ਵਾਰ ਵੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀ ਨੂੰਹ ਵੀ ਕਿਸੇ ਧੀ ਹੈ ਅਤੇ ਉਸ ਤੋਂ ਬਿਨਾਂ ਉਨ੍ਹਾਂ ਦਾ ਸੰਸਾਰ ਅਧੂਰਾ ਹੈ। ਕੁਝ ਅਜਿਹਾ ਹੀ ਵੈਰ ਕਮਾ ਗਏ, ਇਹ ਜ਼ਾਲਮ ਸਹੁਰੇ। ਜੋ ਕਿ ਬ੍ਰਿਟਿਸ਼ ਮੂਲ ਦੀ ਰਹਿਣ ਵਾਲੀ ਆਪਣੀ ਨੂੰਹ ਦੀ ਹੱਤਿਆ ਕਰ ਕੇ ਪਾਪ ਦੇ ਭਾਗੀ ਬਣ ਗਏ।
ਬ੍ਰਿਟਿਸ਼ ਮੂਲ ਦੀ ਸੀਤਾ ਨਾਂ ਦੀ ਔਰਤ ਜੋ ਕਿ ਆਪਣੇ ਬੱਚਿਆਂ ਦਾ ਜਨਮਦਿਨ ਅਤੇ ਛੁੱਟੀਆਂ ਮਨਾਉਣ ਲਈ ਭਾਰਤ ਆਪਣੇ ਸਹੁਰੇ ਘਰ ਆਈ ਸੀ। ਉਸ ਨੂੰ ਕੀ ਪਤਾ ਸੀ ਕਿ ਉਹ ਕਦੇ ਵਾਪਸ ਹੀ ਨਹੀਂ ਜਾ ਸਕੇਗੀ। ਸੀਤਾ ਦੇ ਮਾਤਾ-ਪਿਤਾ ਦਾ ਕਿਹਾ ਹੈ ਕਿ ਸਾਡੀ ਧੀ ਆਪਣੇ ਜੁੜਵਾਂ ਬੱਚਿਆਂ ਦਾ ਜਨਮਦਿਨ ਮਨਾਉਣ ਲਈ ਖੁਸ਼ੀ-ਖੁਸ਼ੀ ਆਪਣੇ ਪਤੀ ਨਾਲ ਭਾਰਤ ਆਈ ਸੀ। ਅੱਜ ਤਾਂ ਉਸ ਨੂੰ ਵਾਪਸ ਜਾਣਾ ਸੀ ਪਰ ਕੀ ਪਤਾ ਸੀ ਕਿ ਉਹ ਉਸ ਦੀ ਰਾਖ ਨੂੰ ਵੀ ਵਾਪਸ ਨਹੀਂ ਲੈ ਜਾ ਸਕਣਗੇ। ਪਿਤਾ ਬ੍ਰਹਮੀ ਸਿੰਘ ਨੇ ਕਿਹਾ ਕਿ ਪਤਾ ਨਹੀਂ ਮੈਂ ਕਿਹੜੇ ਮਾੜੇ ਕਰਮ ਕੀਤੇ ਕਿ ਧੀ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ। ਉਹ ਆਪਣੀ ਧੀ ਦੀ ਮੌਤ ਦੀ ਖਬਰ ਸੁਣ ਕੇ ਹੀ ਇਕ ਅਪ੍ਰੈਲ ਦੀ ਸ਼ਾਮ ਨੂੰ ਕੁਰੂਕਸ਼ੇਤਰ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਹੁਰੇ ਵਾਲਿਆਂ ਨੇ ਗਲਾ ਦੱਬਾ ਕੇ ਉਸ ਨੂੰ ਮਾਰਿਆ ਹੈ।
35 ਸਾਲਾਂ ਸੀਤਾ ਲੰਡਨ ਵਿਚ ਬਿਊਟੀ ਪਾਲਰ ਚਲਾਉਂਦੀ ਸੀ, ਜਦੋਂ ਕਿ ਉਸ ਦੇ ਪਤੀ ਪ੍ਰਾਈਵੇਟ ਰੇਲਵੇ 'ਚ ਵਰਕਰ ਹਨ। ਸੀਤਾ ਆਪਣੇ ਬੱਚਿਆਂ ਅਤੇ ਪਤੀ ਨਾਲ ਕਈ ਸਾਲ ਪਹਿਲਾਂ ਲੰਡਨ ਵਿਚ ਰਹਿ ਰਹੀ ਸੀ। ਤਕਰੀਬਨ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਸੀਤਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਨਾ ਦੱਸੇ ਹੀ ਅੰਤਿਮ ਸੰਸਕਾਰ ਕਰ ਦਿੱਤਾ। ਜੇਕਰ ਸਹੁਰੇ ਵਾਲੇ ਸੱਚੇ ਸਨ ਤਾਂ ਉਨ੍ਹਾਂ ਨੇ ਬਿਨਾ ਦੱਸੇ ਸੰਸਕਾਰ ਕਿਉਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਹੁਰੇ ਵਾਲਿਆਂ ਨੇ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਹੈ।
ਇਹ ਹੈ ਭਾਰਤ ਦੀ ਪਹਿਲੀ Supercar (ਦੇਖੋ ਤਸਵੀਰਾਂ)
NEXT STORY