ਕੋਲਕਾਤਾ- ਲੁਧਿਆਣੇ ਤੋਂ ਗ੍ਰਿਫਤਾਰ ਕੀਤੇ ਗਏ 4 ਬੰਗਲਾਦੇਸ਼ੀ ਨਾਗਰਿਕਾਂ ਦੇ ਪੱਛਮੀ ਬੰਗਾਲ ਦੇ ਰਾਣਾਘਾਟ 'ਚ ਇਕ ਕਾਨਵੈਂਟ ਦੀ ਬਜ਼ੁਰਗ ਨਨ ਨਾਲ ਸਮੂਹਕ ਬਲਾਤਕਾਰ 'ਚ ਸ਼ਾਮਲ ਗਿਰੋਹ ਨਾਲ ਸੰਬੰਧ ਸਨ। ਸੀ. ਆਈ. ਡੀ. ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ,''ਚਾਰਾਂ ਨੂੰ ਸੀ. ਆਈ. ਡੀ. ਦੀ ਸੂਚਨਾ ਦੇ ਆਧਾਰ 'ਤੇ ਇਕ ਅਪ੍ਰੈਲ ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਬੰਗਲਾਦੇਸ਼ੀ ਹਨ ਅਤੇ ਉਨ੍ਹਾਂ ਕੋਲ ਕੋਈ ਪਾਸਪੋਰਟ ਜਾਂ ਵੀਜ਼ਾ ਨਹੀਂ ਹੈ। ਉਨ੍ਹਾਂ ਦੇ ਨਨ ਸਮੂਹਕ ਬਲਾਤਕਾਰ 'ਚ ਸ਼ਾਮਲ ਗਿਰੋਹ ਨਾਲ ਸੰਬੰਧ ਸਨ ਪਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਹ ਘਟਨਾ ਦੇ ਦਿਨ ਉੱਥੇ ਮੌਜੂਦ ਸਨ।''
ਸੂਤਰਾਂ ਨੇ ਦੱਸਿਆ ਕਿ ਇਕ ਸੀ. ਆਈ. ਡੀ. ਟੀਮ ਨੂੰ ਲੁਧਿਆਣਾ ਭੇਜਿਆ ਗਿਆ ਹੈ। ਸੀ. ਆਈ. ਡੀ. ਨੇ ਪਹਿਲਾਂ 2 ਬੰਗਲਾਦੇਸ਼ੀ ਨਾਗਰਿਕਾਂ ਮੁਹੰਮਦ ਸਲੀਮ ਸ਼ੇਖ ਉਰਫ ਸਲੀਮ ਅਤੇ ਗੋਪਾਲ ਸਰਕਾਰ ਨੂੰ ਮੁੰਬਈ ਅਤੇ ਹਾਵੜਾ ਤੋਂ ਗ੍ਰਿਫਤਾਰ ਕੀਤਾ ਸੀ। ਹਮਲਾਵਰਾਂ ਨੂੰ ਸ਼ਰਨ ਦੇਣ ਵਾਲੇ ਗੋਪਾਲ ਸਰਕਾਰ ਦੀ ਪਤਨੀ ਨੇ 7 ਦੋਸ਼ੀਆਂ ਨੂੰ ਉਨ੍ਹਾਂ ਦੇ ਫੋਟੋਗ੍ਰਾਫ ਦੇ ਆਧਾਰ 'ਤੇ ਪਛਾਣ ਲਿਆ ਸੀ। ਇਹ ਫੋਟੋਗ੍ਰਾਫ ਕਾਨਵੈਂਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਲਏ ਗਏ ਸਨ। ਸੀ. ਆਈ. ਡੀ. ਨੇ ਦੱਸਿਆ ਸੀ,''ਇਹ ਲੋਕ ਕੁਝ ਦਿਨ ਸਰਕਾਰ ਦੇ ਘਰ 'ਤੇ ਰੁਕੇ ਸਨ ਅਤੇ ਇਸ ਲਈ ਉਸ ਦੀ ਪਤਨੀ ਉਨ੍ਹਾਂ ਨੂੰ ਜਾਣਦੀ ਸੀ। ਉਸ ਨੇ ਸਕੂਲ 'ਚ ਸੀ. ਸੀ. ਟੀ. ਵੀ. ਰਿਕਾਰਡਿੰਗ 'ਚ ਦਰਜ ਅਪਰਾਧੀਆਂ ਦੀ ਫੋਟੋਗ੍ਰਾਫ ਤੋਂ 7 ਲੋਕਾਂ ਨੂੰ ਪਛਾਣਿਆ।''
'ਚਾਵਾਂ ਨਾਲ ਵਿਆਹੀ ਧੀ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਹੀਂ ਹੋਇਆ ਨਸੀਬ' (ਵੀਡੀਓ)
NEXT STORY