ਵਾਸ਼ਿੰਗਟਨ- ਟੀ.ਵੀ. ਸਾਹਮਣੇ ਬਿਤਾਇਆ ਜਾਣ ਵਾਲਾ ਸਮਾਂ ਸ਼ੂਗਰ ਦਾ ਰੋਗੀ ਬਣਾਉਣ ਦੇ ਖਤਰੇ ਨੂੰ ਤਿੰਨ ਗੁਣਾ ਤੱਕ ਵਧਾਉਂਦਾ ਹੈ। ਇਕ ਨਵੀਂ ਖੋਜ 'ਚ ਇਸ ਬਾਰੇ ਦੱਸਿਆ ਗਿਆ ਹੈ।
ਸਾਲ 2002 'ਚ ਛਪੀ ਇਕ ਖੋਜ ਦੀ ਰਿਪੋਰਟ ਮੁਤਾਬਕ ਸ਼ੂਗਰ ਦੀ ਰੋਕਥਾਮ 'ਚ ਹਿੱਸਾ ਲੈਣ ਵਾਲੇ ਲੋਕਾਂ ਦੇ ਡੇਟਾ ਨੂੰ ਸ਼ੋਧਕਰਤਾਂ ਨੇ ਇਸ ਖੋਜ 'ਚ ਵਰਤਿਆ ਹੈ। ਇਸ ਅਧਿਐਨ 'ਚ 1996 ਤੋਂ 1999 ਦਰਮਿਆਨ 3234 ਲੋਕ ਮੋਟਾਪੇ ਤੋਂ ਪੀੜਤ 25 ਸਾਲ ਤੋਂ ਜ਼ਿਆਦਾ ਉਮਰ ਦੇ ਅਮਰੀਕੀ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਤਾਜ਼ਾ ਖੋਜ ਡਾਇਬਟੀਜ਼ ਨਾਂ ਦੇ ਜਨਰਲ 'ਚ ਪ੍ਰਕਾਸ਼ਿਤ ਹੋਈ ਹੈ। ਇਹ ਅਧਿਐਨ ਸਮੇਂ ਨਾਲ ਸ਼ੂਗਰ 'ਤੇ ਸੁਸਤ ਵਿਵਹਾਰ ਦੇ ਅਸਰ ਦਾ ਪ੍ਰੀਖਣ ਕਰਦਾ ਹੈ। ਅਧਿਐਨ ਵਿਚ ਟੀ. ਵੀ. ਦੇਖਣ ਵਿਚ ਬਿਤਾਏ ਗਏ ਇਕ ਘੰਟੇ ਵਿਚ ਇਸਦੇ ਲੱਛਣ ਜ਼ਿਆਦਾ ਦੇਖੇ ਗਏ।
ਯੂਨੀਵਰਸਿਟੀ ਆਫ ਪਿਟਰਸਬਰਗ ਦੀ ਇਕ ਸੀਨੀਅਰ ਲੇਖਿਕਾ ਡਾਕਟਰ ਐਂਡ੍ਰਿਆ ਕ੍ਰਿਸਕਾ ਨੇ ਇਸ ਨੂੰ ਇਕ ਮਹੱਤਵਪੂਰਨ ਖੋਜ ਦੱਸਿਆ ਹੈ।
ਜਿਬੂਤੀ ਤੋਂ 176 ਪਾਕਿਸਤਾਨੀਆਂ ਨਾਲ ਭਰਿਆ ਜਹਾਜ਼ ਰਵਾਨਾ
NEXT STORY