ਇਸਲਾਮਾਬਾਦ- ਪਾਕਿਸਤਾਨ ਕੌਮਾਂਤਰੀ ਏਅਰਲਾਇੰਸ ਦਾ ਇਕ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਨੂੰ ਯਮਨ 'ਚ ਫਸੇ 176 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਜਿਬੂਤੀ ਤੋਂ ਰਵਾਨਾ ਹੋਇਆ ਹੈ। ਖਬਰਾਂ ਮੁਤਾਬਕ ਜਹਾਜ਼ ਦੇ ਸ਼ੁੱਕਰਵਾਰ ਰਾਤ ਤੱਕ ਇਸਲਾਮਾਬਾਦ ਹਵਾਈ ਅੱਡੇ 'ਤੇ ਪਹੁੰਚਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੇ ਨਾਗਰਿਕ ਮਾਮਲਿਆਂ ਦੇ ਸਲਾਹਕਾਰ ਸ਼ੁਜਾਤ ਅਜ਼ੀਮ ਉਥੇ ਪਹੁੰਚਣ ਵਾਲੇ ਨਾਗਰਿਕਾਂ ਦਾ ਸੁਆਗਤ ਕਰਨ ਵਾਲੇ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਪਾਕਿਸਤਾਨੀ ਨਾਗਰਿਕ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਤੋਂ ਇਕ ਚੀਨੀ ਸਮੁੰਦਰੀ ਸੈਨਾ ਦੇ ਜਹਾਜ਼ ਦੇ ਰਾਹੀਂ ਜਿਬੂਤੀ ਪਹੁੰਚ ਰਹੇ ਹਨ। ਪਾਕਿਸਤਾਨੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੀ.ਆਈ.ਏ ਦਾ ਜਹਾਜ਼ ਵੀਰਵਾਰ ਰਾਤ ਨੂੰ ਜਿਬੂਤੀ ਰਵਾਨਾ ਹੋਇਆ ਸੀ।
ਇਸ ਦੌਰਾਨ ਯਮਨ ਦੇ ਬੰਦਰਗਾਹ ਸ਼ਹਿਰ ਮੋਕੱਲਾ 'ਚ ਹੁਣ ਵੀ ਲਗਭਗ 175 ਪਾਕਿਸਤਾਨੀ ਸੁਰੱਖਿਅਤ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।
ਪਾਕਿਸਤਾਨੀ ਸਮੁੰਦਰ ਦਾ ਜਹਾਜ਼ ਵੀਰਵਾਰ ਨੂੰ ਮੋਕੱਲਾ ਬੰਦਰਗਾਹ 'ਤੇ ਪਹੁੰਚ ਗਿਆ ਸੀ ਪਰ ਬੁੱਧਵਾਰ ਰਾਤ ਨੂੰ ਅਲਕਾਇਦਾ ਵਲੋਂ ਜੇਲ ਤੋੜਣ ਦੀ ਘਟਨਾ ਤੋਂ ਬਾਅਦ ਹੋਏ ਲੜਾਈ ਝਗੜੇ ਦੇ ਕਾਰਨ ਜਹਾਜ਼ ਦੀ ਰਵਾਨਗੀ 'ਚ ਦੇਰੀ ਹੋਈ ਹੈ। ਅਲਕਾਇਦਾ ਨੇ ਜੇਲ ਤੋੜ ਕੇ ਲਗਭਗ 300 ਕੈਦੀਆਂ ਨੂੰ ਛੁਡਾ ਲਿਆ ਹੈ। ਯਮਨ ਦੀ ਰਾਜਧਾਨੀ ਸਨਾ 'ਚ ਹੁਣ ਵੀ 145 ਪਾਕਿਸਤਾਨੀ ਫਸੇ ਹਨ। ਅਧਿਕਾਰੀ ਉਨ੍ਹਾਂ ਲਈ ਸਨਾ 'ਚ ਵਿਸ਼ੇਸ਼ ਜਹਾਜ਼ ਭੇਜਣ ਦੀ ਯੋਜਨਾ ਬਣਾ ਰਹੇ ਹਨ। ਪਾਕਿਸਤਾਨੀਆਂ ਨੂੰ ਯਮਨ ਤੋਂ ਲਿਆਉਣ ਗਿਆ ਪਹਿਲਾਂ ਜਹਾਜ਼ ਐਤਵਾਰ ਰਾਤ ਨੂੰ ਕਰਾਂਚੀ ਹਵਾਈ ਅੱਡੇ 'ਤੇ ਉਤਰਿਆ ਸੀ ਜਿਸ 'ਚ ਲਗਭਗ 500 ਪਾਕਿਸਤਾਨੀ ਸਨ।
ਫਰਜ਼ੀ ਕ੍ਰੇਡਿਟ ਕਾਰਡ ਰਾਹੀਂ ਸਮਾਰਟਫੋਨ ਖਰੀਦਣ ਦੇ ਦੋਸ਼ 'ਚ 4 ਭਰਾਤੀ ਗ੍ਰਿਫਤਾਰ
NEXT STORY