ਨਿਊਯਾਰਕ- ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 2012 'ਚ ਪੰਜ ਔਰਤਾਂ ਦੇ ਨਾਲ ਯੌਨ ਅਪਰਾਧ ਨਾਲ ਜੁੜੇ ਮਾਮਲਿਆਂ ਲਈ ਨਿਊ ਜਰਸੀ 'ਚ 46 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸਤਿਗਾਸਾ ਪੱਖ ਦੇ ਦਫਤਰ ਨੇ ਦੱਸਿਆ ਕਿ ਜਿਣਸੀ ਹਮਲਾ ਅਤੇ ਜਿਣਸੀ ਹਮਲੇ ਦੀ ਕੋਸ਼ਿਸ਼ ਸਮੇਤ 22 ਮਾਮਲਿਆਂ 'ਚ ਹਿਤੇਨ ਪਟੇਲ (36) ਨੂੰ ਫਰਵਰੀ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਦੋ ਹਫਤੇ ਤੱਕ ਚੱਲੇ ਮੁਕੱਦਮੇ ਦੌਰਾਨ ਕਈ ਔਰਤਾਂ ਨੇ ਪਟੇਲ ਖਿਲਾਫ ਗਵਾਹੀ ਦਿੱਤੀ। ਕੇਮਡੇਨ ਕਾਊਂਟੀ ਦੀ ਇਕ ਪੀੜਤਾ ਨੇ ਦੱਸਿਆ ਕਿ ਬੰਦੂਕ ਦੇ ਜ਼ੋਰ 'ਤੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਪੁਲਸ ਨੇ ਅਗਸਤ 2012 'ਚ ਪਟੇਲ ਨੂੰ ਗ੍ਰਿਫਤਾਰ ਕੀਤਾ ਸੀ।
ਸ਼੍ਰੀਲੰਕਾਈ ਰਾਸ਼ਟਰਪਤੀ ਕਰਨਗੇ ਪਾਕਿਸਤਾਨ ਦਾ ਦੌਰਾ
NEXT STORY