ਕੋਲੰਬੋ — ਸ਼੍ਰੀਲੰਕਾ ਦੇ ਇਕ ਹੋਟਲ 'ਚੋਂ ਵੀਰਵਾਰ ਇਕ ਭਾਰਤੀ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ। ਜਿਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸ਼੍ਰੀਲੰਕਾ ਦੀ ਪੁਲਸ ਨੇ ਸ਼ੁੱਕਰਵਾਰ ਦਿੱਤੀ। ਖਬਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਇਹ ਜੋੜਾ 27 ਮਾਰਚ ਤੋਂ ਹੋਟਲ 'ਚ ਰਹਿ ਰਿਹਾ ਸੀ। ਦੋਵਾਂ ਦੀ ਉਮਰ 30 ਤੋਂ 35 ਸਾਲ ਦੇ ਦਰਮਿਆਨ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਦੋਵਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਉਨ੍ਹਾਂ ਦੀ ਮੌਤ ਦੇ ਕਾਰਨ ਦਾ ਪਤਾ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਖਬਰ ਉਦੋਂ ਲੱਗੀ ਸੀ ਜਦੋਂ ਹੋਟਲ ਦੇ ਮਾਲਕਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਦੋਵੇਂ ਬੁੱਧਵਾਰ ਤੋਂ ਕਮਰੇ ਤੋਂ ਬਾਹਰ ਨਹੀਂ ਨਿਕਲੇ। ਇਸ ਮਗਰੋਂ ਪੁਲਸ ਨੇ ਵੀਰਵਾਰ ਦੋਵਾਂ ਦੀਆਂ ਲਾਸ਼ਾਂ ਹੋਟਲ ਦੇ ਕਮਰੇ 'ਚੋਂ ਬਰਾਮਦ ਕੀਤੀਆਂ।
ਭਾਰਤ ਨੇ ਯਮਨ ਤੋਂ 351 ਅਤੇ ਹੁਣ ਤੱਕ 1000 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ
NEXT STORY