ਨਿਊਯਾਰਕ — ਅਮਰੀਕਾ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਲਈ 2 ਔਰਤਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਕਤਲੇਆਮ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਕਰਨ ਅਤੇ ਅਮਰੀਕੀ ਫੋਰਸਾਂ ਖਿਲਾਫ ਲੜਾਈ ਲਈ ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ ਸਨ। ਕਵੀਂਸ ਇਲਾਕੇ ਦੇ ਇਕ ਅਪਾਰਟਮੈਂਟ ਵਿਚ ਨੋਇਲ ਵੇਲੇਂਤਜਾਸ (28) ਅਤੇ ਆਸੀਆ ਸਿੱਦੀਕੀ (31) ਨੇ ਆਈ. ਐੱਸ. ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਵਿਚ ਹਮਲਿਆਂ ਲਈ ਕਾਰ ਅਤੇ ਪ੍ਰੈਸ਼ਰ ਕੂਕਰ ਬੰਬਾਂ ਦੇ ਨਿਰਮਾਣ ਦੀ ਸਾਜ਼ਿਸ਼ ਰਚੀ ਸੀ। ਇਕ ਦੂਜੇ ਮਾਮਲੇ ਵਿਚ 29 ਸਾਲ ਦੇ ਮੁਹਾਨਦ ਮੁਹੰਮਦ ਅਲ ਫਾਰਿਖ 'ਤੇ ਅੱਤਵਾਦੀਆਂ ਨੂੰ ਸਮੱਗਰੀ ਸੰਬੰਧੀ ਮਦਦ ਦੇਣ ਦੀ ਸਾਜ਼ਿਸ਼ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ।
ਸ਼੍ਰੀਲੰਕਾ 'ਚ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ
NEXT STORY