ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੇ ਕਿਊਬਾਈ ਸਮਅਹੁਦਾ ਰਾਊਲ ਕਾਸਤਰੋ ਅਗਲੇ ਹਫਤੇ ਪਨਾਮਾ 'ਚ ਹੋਣ ਵਾਲੇ ਅਮਰੀਕੀ ਸ਼ਿਖਰ ਸੰਮੇਲਨ 'ਚ ਗੱਲਬਾਤ ਕਰਨਗੇ। ਹਵਾਨਾ ਅਤੇ ਵਾਸ਼ਿੰਗਟਨ ਵਿਚਾਲੇ ਇਤਿਹਾਸਿਕ ਮੇਲ-ਜੋਲ ਤੋਂ ਬਾਅਦ ਦੋਵੇਂ ਨੇਤਾ ਪਹਿਲੀ ਵਾਰ ਇਕ ਦੂਜੇ ਨਾਲ ਗੱਲਬਾਤ ਕਰਨਗੇ। ਅਮਰੀਕੀ ਵਿਦੇਸ਼ ਵਿਭਾਗ ਦੀ ਅਧਿਕਾਰੀ ਰਾਬਰਟਾ ਜੈਕਬਸਨ ਨੇ ਬਰੁਕਿੰਗ ਇੰਸਟੀਚਿਊਟ 'ਚ ਕੱਲ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੇ ਜਦੋਂ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਦਾ ਫੈਸਲਾ ਲਿਆ ਉਸ ਸਮੇਂ ਉਹ ਸਪੱਸ਼ਟ ਰੂਪ 'ਚ ਜਾਣਦੇ ਸਨ ਕਿ ਕਿਊਬਾ ਨੂੰ ਵੀ ਇਸ ਸੰਮੇਲਨ 'ਚ ਸੱਦਾ ਦਿੱਤਾ ਗਿਆ ਹੈ ਅਤੇ ਦੋਹਾਂ ਵਿਚਾਲੇ ਗੱਲਬਾਤ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਦੋਹਾਂ ਨੇਤਾਵਾਂ ਵਿਚਾਲੇ ਕਿਸੇ ਤਰ੍ਹਾਂ ਦੀ ਸੰਭਾਵਿਤ ਬੈਠਕ ਬਾਰੇ ਅਟਕਲਾਂ ਲਗਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਓਬਾਮਾ ਨੇ ਸਿਰਫ ਪਨਾਮਾ ਦੇ ਨੇਤਾ ਜੁਆਨ ਕਾਲਰੇਸ ਵਾਰੇਲਾ ਨਾਲ ਬੈਠਕ ਦੀ ਪੁੱਸ਼ਟੀ ਕੀਤੀ ਹੈ।
ਰਾਬਰਟਾ ਨੇ ਕਿਹਾ ਕਿ ਰਾਸ਼ਟਰਪਤੀ ਵਾਰੇਲਾ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਰਾਸ਼ਟਰਪਤੀ ਦੀ ਦੋ ਪੱਖੀ ਬੈਠਕ ਦਾ ਪ੍ਰੋਗਰਾਮ ਤੈਅ ਨਹੀਂ ਹੋਇਆ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ਗੱਲਬਾਤ ਕਿਸ ਤਰ੍ਹਾਂ ਦੀ ਹੋਵੇਗੀ। ਪਰ ਸੱਪਸ਼ਟ ਤੌਰ 'ਤੇ ਉਨ੍ਹਾਂ ਪਹਿਲਾਂ ਹੀ ਫੋਨ 'ਤੇ ਗੱਲ ਕੀਤੀ ਹੈ ਅਤੇ ਉਦੋਂ ਤੋਂ ਹੇਠਲੇ ਪੱਧਰ 'ਤੇ ਕਾਫੀ ਵਾਰਤਾ ਹੋਈ ਹੈ।
ਟਵਿੱਟਰ 'ਤੇ ਸ਼ੇਅਰ ਕੀਤੀ ਫੋਟੋ ਬਣ ਗਈ 'ਮਾਡਲ' ਦਾ ਅੰਤ
NEXT STORY