ਲੰਡਨ— ਐਵੇਂ ਨਹੀਂ ਕਿਹਾ ਗਿਆ ਕਿ 'ਵਾਰਸ ਸ਼ਾਹ ਲਕੋਈਓ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ' ਤੇ ਜੇਕਰ ਗੁੜ ਚੋਰੀ ਦਾ ਹੋਵੇ ਤਾਂ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਨਹੀਂ ਤਾਂ ਅੰਜ਼ਾਮ ਅੱਤ ਤੋਂ ਅੰਤ ਵਿਚ ਕਦੋਂ ਬਦਲ ਜਾਂਦਾ ਹੈ ਇਸ ਦਾ ਪਤਾ ਵੀ ਨਹੀਂ ਲੱਗਦਾ। ਹੁਣ ਖੁਦ ਨੂੰ ਮਾਡਲ ਦੱਸਣ ਵਾਲੇ ਇਸ ਵਿਅਕਤੀ ਨੂੰ ਹੀ ਦੇਖ ਲਓ। ਇਸ ਨੌਜਵਾਨ ਨੇ ਟਵਿੱਟਰ 'ਤੇ ਬਹੁਤ ਸਾਰੇ ਕੈਸ਼ ਨਾਲ ਇਕ ਫੋਟੋ ਸ਼ੇਅਰ ਕੀਤੀ ਸੀ, ਜੋ ਉਸ ਦੇ ਅੰਤ ਦਾ ਕਾਰਨ ਬਣ ਗਈ। ਇਸ ਵਿਅਕਤੀ ਨੇ ਤਕਰੀਬਨ 2,40,000 ਪੌਂਡ ਕੈਸ਼ ਨਾਲ ਟਵਿੱਟਰ 'ਤੇ ਫੋਟੋ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਕਾਰਨ ਉਸ ਦੀ ਪੋਲ ਖੁੱਲ੍ਹ ਗਈ ਕਿ ਉਹ ਮਾਡਲ ਨਹੀਂ ਸਗੋਂ ਡਰੱਗ ਡੀਲਰ ਹੈ ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
24 ਸਾਲ ਦਾ ਓਲਸੀ ਬੇਹੇਲੁਲੀ ਇਕ ਮਾਡਲ ਹੋਣ ਦਾ ਦਾਅਵਾ ਕਰਦਾ ਸੀ ਪਰ ਉਸ ਦੇ ਮੁਤਾਬਕ ਉਹ ਇਕ ਹਾਈ ਪ੍ਰੋਫਾਈਲ ਡਰੱਗ ਧੰਦੇ ਵਿਚ ਸ਼ਾਮਲ ਸੀ। ਓਲਸੀ ਦੀ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਅਕਤੂਬਰ 2014 ਵਿਚ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਓਲਸੀ ਅਤੇ ਉਸ ਦੇ ਸਾਥੀਆਂ ਨੂੰ ਕਰੀਬ 4 ਮਿਲੀਅਨ ਪੌਂਡ ਦੇ ਡਰੱਗਸ ਨਾਲ ਗ੍ਰਿਫਤਾਰ ਕੀਤਾ ਗਿਆ।
ਪਹਿਲਾਂ ਤਾਂ ਓਲਸੀ ਨੇ ਪੁਲਸ ਨੂੰ ਦੱਸਿਆ ਕਿ ਇਹ ਪੈਸੇ ਉਸ ਦੇ ਕਿਸੇ ਨਿੱਜੀ ਰਿਸ਼ਤੇਦਾਰ ਦੇ ਹਨ ਪਰ ਪੁਲਸ ਜਾਂਚ ਵਿਚ ਪਤਾ ਲੱਗਿਆ ਕਿ ਇਹ ਤਸਵੀਰ ਓਲਸੀ ਦੇ ਘਰ ਦੀ ਹੀ ਸੀ। ਪੁਲਸ ਨੇ ਦੱਸਿਆ ਕਿ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀ ਪਰ ਇਹ ਸਭ ਕੁਝ ਜ਼ਿਆਦਾ ਦਿਨ ਨਹੀਂ ਚੱਲ ਸਕਿਆ। ਆਖਰਕਾਰ ਕੋਰਟ ਨੇ ਓਲਸੀ ਨੂੰ ਕਲਾਸ ਏ ਡਰੱਗ ਦੇ ਧੰਦੇ ਵਿਚ ਸ਼ਾਮਲ ਹੋਣ ਦਾ ਦੋਸ਼ੀ ਮੰਨਿਆ ਅਤੇ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਝ ਪੈਸੇ ਦਾ ਦਿਖਾਵਾ ਕਰਨਾ ਕਥਿਤ ਮਾਡਲ ਨੂੰ ਮਹਿੰਗਾ ਪੈ ਗਿਆ।
ਨਾਕਾਮ ਹੋਈ ਬਹਾਦੁਰ ਗੋਰੀਆਂ ਦੀ ਕੋਸ਼ਿਸ਼, ਬਚਾਉਣ ਵਾਲੇ ਭਾਰਤੀ ਵਿਦਿਆਰਥੀ ਦੀ ਮੌਤ (ਦੇਖੋ ਤਸਵੀਰਾਂ)
NEXT STORY