ਬੀਜਿੰਗ— ਚੀਨ ਨੇ ਕਿਹਾ ਹੈ ਕਿ ਈਰਾਨ ਨਾਲ ਇਕ ਦਹਾਕੇ ਪੁਰਾਣੇ ਵਿਵਾਦਪੂਰਨ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਬਣੇ ਸ਼ੁਰੂਆਤੀ ਸਮਝੌਤੇ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਨੂੰ ਵਧਾਵਾ ਮਿਲੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨਾਲ ਫੋਨ 'ਤੇ ਗੱਲ ਕੀਤੀ। ਇਸ ਸਮਝੌਤੇ ਨੂੰ ਚੀਨ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਵਧਾਵਾ ਦੇਣ ਲਈ ਵੀ ਚੰਗਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸੇ ਨਤੀਜੇ ਤੱਕ ਪਹੁੰਚਣ ਲਈ ਸਾਰੇ ਪੱਖਾਂ ਲਈ ਬੇਹਤਰ ਮੌਕਾ ਹੈ।
ਵਾਂਗ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਚੀਨ ਅਤੇ ਅਮਰੀਕਾ ਦੋਵਾਂ 'ਤੇ ਅੰਤਰਰਾਸ਼ਟਰੀ ਪ੍ਰਮਾਣੂ ਅਪ੍ਰਸਾਰ ਪ੍ਰਣਾਲੀ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ। ਬਿਆਨ ਮੁਤਾਬਕ ਕੈਰੀ ਨੇ ਕਿਹਾ ਕਿ ਅਮਰੀਕਾ ਹਾਲ 'ਚਹੋਈ ਈਰਾਨ ਪ੍ਰਮਾਣੂ ਵਾਰਤਾ 'ਚ ਮਹੱਤਵਪੂਰਨ ਅਤੇ ਰਚਨਾਤਮਕ ਭੂਮਿਕਾ ਨਿਭਾਉਣ ਲਈ ਚੀਨ ਦੀ ਪ੍ਰਸੰਸਾ ਕਰਦਾ ਹੈ।
ਜ਼ਿਕਰਯੋਗ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਬਾਰੇ 'ਚ 8 ਦਿਨ ਦੀ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਸਮਝੌਤੇ ਦੀ ਰੂਪਰੇਖਾ ਤਿਆਰ ਹੋ ਗਈ। ਵਿਸ਼ਵ ਦੇ 6 ਪ੍ਰਮੁੱਖ ਦੇਸ਼ਾਂ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਰੂਸ ਅਤੇ ਚੀਨ ਦੀ ਈਰਾਨ ਨਾਲ ਸਵਿਟਜ਼ਰਲੈਂਡ ਦੇ ਲੁਸਾਨੇ 'ਚ ਕੀਤੇ ਗਏ ਸਮਝੌਤੇ ਨਾਲ 30 ਜੂਨ ਨੂੰ ਕੀਤੇ ਜਾਣ ਵਾਲੇ ਅੰਤਿਮ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਦਾ ਰਸਤਾ ਖੁਲ੍ਹ ਗਿਆ ਹੈ। ਅੰਤਿਮ ਸਮਝੌਤਾ ਹੋਣ ਤੱਕ ਈਰਾਨ ਦੇ ਵਿਰੁੱਧ ਲੱਗੇ ਸਾਰੇ ਆਰਥਿਕ ਪ੍ਰਤੀਬੰਧ ਜਾਰੀ ਰਹਿਣਗੇ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਮਝੌਤੇ ਦਾ ਸਵਾਗਤ ਕੀਤਾ ਹੈ। ਇਸ ਨੂੰ ਇਤਿਹਾਸਕ ਦੱਸਿਆ ਹੈ। ਈਰਾਨ ਦੀ ਰਾਜਧਾਨੀ ਤੇਹਰਾਨ 'ਚ ਸਮਝੌਤੇ ਦਾ ਸਵਾਗਤ ਕੀਤਾ ਗਿਆ ਹੈ। ਇਸ ਲਈ ਰਾਸ਼ਟਪਤੀ ਹਸਨ ਰੂਹਾਨੀ ਅਤੇ ਓਬਾਮਾ ਦੋਹਾਂ ਦੀ ਪ੍ਰਸੰਸਾ ਕੀਤੀ ਗਈ।
ਸਮੁੰਦਰ ਦੇ ਵਿਚਕਾਰ 90 ਡਿਗਰੀ 'ਤੇ ਖੜ੍ਹਾ ਹੋ ਗਿਆ ਜਹਾਜ਼ (ਦੇਖੋ ਤਸਵੀਰਾਂ)
NEXT STORY