ਵਾਸ਼ਿੰਗਟਨ— ਸਮੁੰਦਰ ਦੇ ਵਿਚਕਾਰ ਸਿੱਧੇ 90 ਡਿਗਰੀ ਦੇ ਕੋਣ ਵਿਚ ਖੜ੍ਹੇ ਇਸ ਜਹਾਜ਼ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਗਏ ਹੋਵੇਗਾ। ਦੱਸ ਦੇਈਏ ਕਿ ਇਹ ਜਹਾਜ਼ ਅਮਰੀਕੀ ਨੇਵੀ ਲਈ ਕੰਮ ਕਰਦਾ ਹੈ ਅਤੇ ਸਮੁੰਦਰ ਦੇ ਗਹਿਰੇ ਪਾਣੀ ਵਿਚ ਰਿਸਰਚ ਦੇ ਲਈ 90 ਡਿਗਰੀ ਤੱਕ ਝੁੰਕ ਜਾਂਦਾ ਹੈ। ਇਸ ਜਹਾਜ਼ ਨੂੰ 1962 ਵਿਚ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਮੁੰਦਰ ਤਲ ਦੇ ਤਾਪਮਾਨ ਅਤੇ ਪਣਡੁੱਬੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਇਕੱਠੀ ਕਰਨਾ ਹੈ। 355 ਫੁੱਟ ਲੰਬੇ ਜਹਾਜ਼ ਦਾ 300 ਫੁੱਟ ਹਿੱਸਾ ਪਾਣੀ ਦੇ ਅੰਦਰ ਜਾ ਸਕਦਾ ਹੈ। 1995 ਵਿਚ ਆਧੁਨਿਕੀਕਰਨ ਤੋਂ ਬਾਅਦ ਇਸ ਦੀ ਵਰਤੋਂ ਨੇਵੀ ਦਾ ਸਿਕਰਿਪਸ ਇੰਸਟੀਟਿਊਸ਼ਨ ਆ੍ਰ ਓਸ਼ੀਅਨੋਗ੍ਰਾਫੀ ਵਿਭਾਗ ਕਰ ਰਿਹਾ ਹੈ। ਸਿਰਫ 20 ਮਿੰਟਾਂ ਵਿਚ ਇਹ ਜਹਾਜ਼ 90 ਡਿਗਰੀ ਦੇ ਐਂਗਲ 'ਤੇ ਆ ਜਾਂਦਾ ਹੈ, ਜੋ ਇਕ ਵੱਡੀ ਉਪਲੱਬਧੀ ਹੈ।
ਸ਼ਿਖਰ ਸੰਮੇਲਨ 'ਚ ਓਬਾਮਾ ਤੇ ਕਾਸਤਰੋ ਕਰਨਗੇ ਗੱਲਬਾਤ
NEXT STORY