ਕਾਹਿਰਾ- ਮਿਸਰ ਦੇ ਅਸ਼ਾਂਤ ਉੱਤਰ ਸ਼ਿਨਾਈ ਖੇਤਰ 'ਚ ਸੈਨਾ ਦੇ ਜ਼ਮੀਨੀ ਅਤੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 40 ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇਸਲਾਮੀ ਅੱਤਵਾਦੀਆਂ ਨੇ ਵੱਖ-ਵੱਖ ਹਮਲਿਆਂ 'ਚ 15 ਸੈਨਿਕਾਂ ਅਤੇ ਦੋ ਨਾਗਰਿਕਾਂ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਕ ਅਧਿਕਾਰੀ ਨੇ ਕਿਹਾ ਹੈ ਕਿ ਸੈਨਾ ਨੇ ਸ਼ੇਖ ਜੁਵੈਦ ਦੇ ਦੱਖਣੀ ਹਿੱਸੇ 'ਚ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਜ਼ਮੀਨੀ ਅਤੇ ਹਵਾਈ ਹਮਲੇ ਕੀਤੇ। ਉਨ੍ਹਾਂ ਦੱਸਿਅ ਕਿ ਸ਼ੁੱਕਰਵਾਰ ਨੂੰ ਕੀਤੇ ਗਏ ਹਮਲਿਆਂ 'ਚ ਅੱਤਵਾਦੀਆਂ ਦੇ 20 ਠਿਕਾਣਿਆਂ ਅਤੇ ਸੱਤ ਵਾਹਨ ਨਸ਼ਟ ਹੋ ਗਏ। ਅਧਿਕਾਰੀ ਨੇ ਅਲ ਅਹਰਾਮ ਅਰੇਬਿਕ ਨੇ ਕਿਹਾ ਹੈ ਕਿ ਅਜਿਹੇ ਕਈ ਦੇਸ਼ ਹਨ ਜੋ ਅੱਤਵਾਦੀਆਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਧਨ ਅਤੇ ਹਥਿਆਰ ਉਪਲੱਬਧ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਹਮਲਿਆਂ ਦੌਰਾਨ ਪੰਜ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਹੈ ਕਿ ਉੱਤਰ ਸ਼ਿਨਾਈ ਦੇ ਵੱਖ-ਵੱਖ ਹਿੱਸਿਆ 'ਤੇ ਹਵਾਈ ਹਮਲੇ ਜਾਰੀ ਰਹਿਣਗੇ।
ਵੀਰਵਾਰ ਨੂੰ ਉੱਤਰੀ ਸਿਨਾਈ 'ਚ ਸੈਨਾ ਦੀਆਂ ਪੰਜ ਚੌਕੀਆਂ 'ਤੇ ਅੱਤਵਾਦੀ ਹਮਲਿਆਂ 'ਚ 15 ਸੈਨਿਕ ਅਤੇ ਦੋ ਨਾਗਰਿਕ ਮਾਰੇ ਗਏ ਸਨ। ਸ਼ਿਨਾਈ ਸਥਿਤੀ ਅੱਤਵਾਦੀ ਗਰੁੱਪ ਅੰਸਾਰ ਬੇਯਤ ਅਲ ਮਕਸਿਦ ਨੇ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਸੰਗਠਨ ਹਾਲ 'ਚ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਨਾਲ ਜੁੜਿਆ ਹੈ।
ਈਰਾਨ ਪ੍ਰਮਾਣੂ ਸਮਝੌਤਾ ਚੀਨ ਤੇ ਅਮਰੀਕਾ ਦੇ ਸੰਬੰਧਾਂ ਲਈ ਬੇਹਤਰ : ਚੀਨ
NEXT STORY