ਟੋਕੀਓ— ਅਸੀਂ ਭਾਰਤੀ ਹਮੇਸ਼ਾ ਹੀ ਆਪਣੇ-ਆਪ ਨੂੰ ਸਭ ਤੋਂ ਵੱਡੇ ਜੁਗਾੜੀ ਸਮਝਦੇ ਆਏ ਹਾਂ। ਸਾਡਾ ਮੰਨਣਾ ਹੈ ਕਿ ਕੁਝ ਹੋਵੇ ਨਾ ਹੋਵੇ ਅਸੀਂ ਉਸ ਦਾ ਜੁਗਾੜ ਲਗਾ ਹੀ ਲੈਂਦੇ ਹਨ ਤੇ ਗੱਲ ਵੀ ਸੱਚ ਹੈ। ਪਰ ਕੋਈ ਹੈ, ਜੋ ਜੁਗਾੜ ਲਗਾਉਣ ਵਿਚ ਸਾਡੇ ਤੋਂ ਵੀ ਦੋ ਕਦਮ ਅੱਗੇ ਹੈ। ਜਨਾਬ ਅਸੀਂ ਗੱਲ ਕਰ ਰਹੇ ਹਾਂ ਤਕਨਾਲੋਜੀ ਦੇ ਮਾਹਰ ਦੇਸ਼ ਜਾਪਾਨ ਦੀ। ਜਾਪਾਨੀ ਤਕਨੀਕ ਵਿਚ ਤਾਂ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਮਾਤ ਦੇ ਦਿੰਦੇ ਹਨ ਪਰ ਇਹ ਜੁਗਾੜੂ ਵੀ ਪੂਰੇ-ਪੂਰੇ ਹਨ। ਤਸਵੀਰਾਂ ਵਿਚ ਉਨ੍ਹਾਂ ਵੱਲੋਂ ਲਾਏ ਜਾਣ ਵਾਲੇ ਜੁਗਾੜ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਤੇ ਸੋਚੋਗੇ ਕਿ ਇਹ ਤਰੀਕਾ ਤੁਹਾਡੇ ਦਿਮਾਗ ਵਿਚ ਪਹਿਲਾਂ ਕਿਉਂ ਨਹੀਂ ਆਇਆ।
ਚਾਹੇ ਗੱਲ ਬੱਚਿਆਂ ਦੇ ਕਪੜਿਆਂ ਨੂੰ ਇਸ ਢੰਗ ਨਾਲ ਡਿਜ਼ਾਈਨ ਕਰਨ ਦੀ ਹੋਵੇ ਕਿ ਸਾਰਾ ਘਰ ਸਾਫ ਹੋ ਜਾਵੇ ਜਾਂ ਫਿਰ ਟਰੇਨ ਵਿਚ ਨੀਂਦ ਆਉਣ 'ਤੇ ਹੈਲਮਟ ਪਹਿਨਣ ਦੀ। ਜਾਪਾਨ ਦੇ ਇਹ ਜੁਗਾੜ ਕਮਾਲ ਦੇ ਹਨ। ਜੀ ਜਨਾਬ ਇੱਥੋਂ ਦੀਆਂ ਔਰਤਾਂ ਤਾਂ ਲਿਪਸਟਿਕ ਵੀ ਜੁਗਾੜ ਲਗਾ ਕੇ ਲਗਾਉਂਦੀਆਂ ਹਨ ਤੇ ਮਿੰਟਾਂ ਵਿਚ ਟਿੱਪ-ਟਾਪ ਹੋ ਜਾਂਦੀਆਂ ਹਨ। ਤਸਵੀਰਾਂ ਵਿਚ ਤੁਸੀਂ ਵੀ ਦੇਖੋ ਜਾਪਾਨੀਆਂ ਦੇ ਖਾਸ ਕਿਸਮ ਦੇ ਜੁਗਾੜ, ਜਿਹੜੇ ਭਾਰਤੀਆਂ ਦੇ ਕਾਫੀ ਕੰਮ ਆ ਸਕਦੇ ਹਨ।
ਮਿਸਰ ਦੀ ਸੈਨਾ ਨੇ 40 ਅੱਤਵਾਦੀ ਕੀਤੇ ਢੇਰ
NEXT STORY