ਤੇਹਰਾਨ- ਸਿਵਟਰਜਰਲੈਂਡ ਦੇ ਸ਼ਹਿਰ ਲੁਸਾਨੇ 'ਚ ਅੱਠ ਦਿਨਾਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਇਰਾਨ ਦੇ ਵਿਵਾਦਿਤ ਪ੍ਰਮਾਣੂ ਪ੍ਰੋਗਰਾਮ ਨਾਲ ਸੰਬੰਧਿਤ ਮੁੱਦਿਆਂ ਦੇ ਹੱਲ ਦੀ ਰੂਪ ਰੇਖਾ 'ਤੇ ਸਹਿਮਤੀ ਬਣਨ ਤੋਂ ਬਾਅਦ ਇਰਾਨ ਦੀ ਰਾਜਧਾਨੀ ਤੇਹਰਾਨ 'ਚ ਜਸ਼ਨ ਦਾ ਮਾਹੌਲ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਸਮਝੌਤੇ ਦੀ ਰੂਪ ਰੇਖਾ 'ਤੇ ਸਹਿਮਤੀ ਬਣਨ ਨਾਲ ਦੁਨੀਆਂ ਭਰ ਦੇ ਦੇਸ਼ਾਂ ਨਾਲ ਨਵੇਂ ਰਿਸ਼ਤੇ ਬਣਾਉਣ ਦੀ ਮੌਕਾ ਮਿਲੇਗਾ। ਇਰਾਨ ਦੇ ਨੇਤਾ ਅਯਾਤੋੱਲਾ ਅਲੀ ਖਮੇਨੀ ਦੇ ਇਲਾਵਾ ਵੀ ਰੂੜੀਵਾਦੀ ਮੌਲਵੀਆਂ ਨੇ ਵੀ ਪ੍ਰੋਮਾਣੂ ਪ੍ਰੋਗਰਾਮ ਦੇ ਸਮਝੌਤੇ ਦੀ ਸਹਿਮਤੀ ਹੋਣ 'ਤੇ ਖੁਸ਼ੀ ਜਤਾਈ ਹੈ। ਇਰਾਨੀ ਕੱਟਰਪੰਥੀ ਮੌਲਵੀ ਅਯਾਤੋਲਾ ਮੁਹੰਮਦ ਇਮਾਮੀ-ਕਾਸ਼ਨੀ ਨੇ ਗੱਲਬਾਤ ਕਰਨ ਵਾਲਿਆਂ, ਰਾਸ਼ਟਰਪਤੀ ਹਸਨ ਰੂਹਾਨੀ ਅਤੇ ਵਿਦੇਸ਼ੀ ਮੰਤਰੀ ਜਾਵੇਦ ਜਾਰਿਫ ਦੀ ਤਾਰੀਫ ਕੀਤੀ ਹੈ।
ਜੇ ਭਾਰਤੀ ਜੁਗਾੜੀ ਹਨ ਤਾਂ ਜਾਪਾਨ ਉਨ੍ਹਾਂ ਦਾ ਵੀ ਪਿਓ ਹੈ (ਦੇਖੋ ਤਸਵੀਰਾਂ)
NEXT STORY