ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੇ ਲਾਲ ਮਸਜ਼ਿਦ ਦੇ ਮੌਲਵੀ ਦੀ ਹੱਤਿਆ ਦੇ ਮਾਮਲੇ 'ਚ ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਵੱਲੋਂ ਆਪਣੇ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟ ਨੂੰ ਸ਼ੁੱਕਰਵਾਰ ਨੂੰ ਚੁਣੌਤੀ ਦਿੱਤੀ। ਜੱਜ ਵਾਜਿਦ ਅਲੀ ਨੇ ਲਾਲ ਮਸਜ਼ਿਦ ਦੇ ਮੌਲਵੀ ਅਬਦੁੱਲ ਰਸ਼ੀਦ ਗਾਜ਼ੀ ਦੀ ਹੱਤਿਆ ਦੇ ਸੰਬੰਧ 'ਚ ਚੱਲ ਰਹੇ ਮੁਕਦਮੇ ਦੀ ਸੁਣਵਾਈ ਦੇ ਸਮੇਂ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ 2 ਅਪ੍ਰੈਲ ਨੂੰ ਜਨਰਲ ਮੁਸ਼ੱਰਫ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਜਨਰਲ ਮੁਸ਼ੱਰਫ ਦੇ ਵਕੀਲ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਪੁਲਸ ਲਾਲ ਮਸਜ਼ਿਦ ਹੱਤਿਆ ਕਾਂਡ ਦੀ ਪੂਰੀ ਜਾਂਚ ਕਰਕੇ ਸਾਬਕਾ ਰਾਸ਼ਟਰਪਤੀ ਨੂੰ ਬੇਕਸੂਰ ਦੱਸ ਚੁੱਕੀ ਹੈ। ਜਨਰਲ ਮੁਸ਼ੱਰਫ ਮੈਡੀਕਲ ਬੋਰਡ ਦੇ ਸਾਹਮਣੇ ਵੀ ਪੇਸ਼ ਹੋ ਕੇ ਆਪਣੀ ਮੈਡੀਕਲ ਜਾਂਚ ਕਰਵਾ ਚੁੱਕੇ ਹਨ। ਅਜਿਹੀ ਹਾਲਤ 'ਚ ਉਨ੍ਹਾਂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਰੱਦ ਕੀਤਾ ਜਾਣਾ ਚਾਹੀਦਾ ਹੈ।
ਬਦਲਾ ਲੈਣ ਲਈ ਪੋਰਨ ਸਾਈਟ 'ਤੇ ਪਾਉਂਦਾ ਸੀ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ
NEXT STORY