ਚੇਨਈ- ਇਸ ਨੂੰ ਹੁਣ ਅੰਧਵਿਸ਼ਵਾਸ ਕਹੀਏ ਜਾਂ ਭਗਤੀ। ਇਕ ਸ਼ਰਧਾਲੂ ਆਪਣੇ ਸਰੀਰ ਨੂੰ ਤੀਰਾਂ ਨਾਲ ਵਿੰਨ੍ਹ ਕੇ ਆਪਣੀ ਭਗਤੀ ਸਾਬਿਤ ਕਰ ਰਿਹਾ ਹੈ। ਚੇਨਈ 'ਚ ਭਗਵਾਨ ਮੁਰੂਗਨ ਦੇ ਸਨਮਾਨ 'ਚ ਸ਼ੋਭਾ ਯਾਤਰਾ ਕੱਢੀ ਗਈ ਹੈ। ਇਸ ਸ਼ੋਭਾ ਯਾਤਰਾ 'ਚ ਬਹੁਤ ਭੀੜ ਸੀ। ਇਨ੍ਹਾਂ 'ਚੋਂ ਇਕ ਸ਼ਰਧਾਲੂ ਨੇ ਆਪਣੀ ਭਗਤੀ ਕੁਝ ਵੱਖ ਅੰਦਾਜ 'ਚ ਪੇਸ਼ ਕੀਤੀ। ਉਸ ਨੇ ਆਪਣੇ ਸਰੀਰ ਨੂੰ ਤੀਰਾਂ ਨਾਲ ਵਿੰਨ੍ਹ ਕੇ ਆਪਣੀ ਭਗਤੀ ਸਾਬਿਤ ਕੀਤੀ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਸ਼ਰਧਾਲੂ ਸਾਹਮਣੇ ਆਏ ਹਨ। ਕੋਈ ਸੂਈ ਨੂੰ ਆਪਣੇ ਮੂੰਹ ਦੇ ਆਰ-ਪਾਰ ਕਰਦਾ ਹੈ ਤਾਂ ਕੋਈ ਸ਼ਰਧਾਲੂ ਕੁਝ ਹੋਰ ਕਰਦਾ ਹੈ। ਇਸ ਸ਼ਰਧਾਲੂ ਦੀ ਭਗਤੀ ਸੱਚੀ ਹੈਰਾਨ ਕਰਨ ਵਾਲੀ ਹੈ।
ਕਾਂਗਰਸੀ ਨੇਤਾ ਨੇ ਲਗਾਏ ਆਜ਼ਮ ਖਾਨ 'ਤੇ ਗੰਭੀਰ ਦੋਸ਼
NEXT STORY