ਨਵੀਂ ਦਿੱਲੀ- ਸਵਿਟਜ਼ਰਲੈਂਡ ਦੀ ਸਰਵਉੱਚ ਵਿੱਤੀ ਖੇਤਰ 'ਤੇ ਨਿਗਰਾਨੀ ਰੱਖਣ ਵਾਲੇ 'ਫਿਨਮਾ' ਨੇ ਦੱਸਿਆ ਹੈ ਕਿ ਭਾਰਤ ਨੇ ਧਮਕੀ ਦਿੱਤੀ ਹੈ ਕਿ ਜੇਕਰ ਬਰਨ ਏਜੰਸੀ ਆਧਾਰਤ ਗੁਪਤ ਬੈਂਕ ਖਾਤਿਆਂ 'ਚ ਜਮ੍ਹਾ ਬੇਹਿਸਾਬ ਪੈਸੇ ਦਾ ਵੇਰਵਾ ਸਾਂਝਾ ਨਹੀਂ ਕਰੇਗੀ ਤਾਂ ਅਪਰਾਧਕ ਜਾਂਚ ਸ਼ੁਰੂ ਕੀਤੀ ਜਾਵੇਗੀ। ਸਵਿਸ ਵਿੱਤ ਮਾਰਕੀਟ ਸੁਪਰਵਾਈਜ਼ਰੀ ਅਥਾਰਟੀ (ਫਿਨਮਾ) ਨੇ ਤਾਜ਼ਾ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ ਇਸਰਾਈਲ ਅਤੇ ਭਾਰਤ ਅਜਿਹਾ ਕਰਨ ਦੇ ਡਰਾਵੇ ਦੇ ਰਹੇ ਹਨ। ਜਦੋਂ ਕਿ ਜਰਮਨੀ, ਫਰਾਂਸ, ਬੈਲਜ਼ੀਅਮ ਅਤੇ ਅਰਜਨਟੀਨਾ, ਹਾਈ-ਪ੍ਰੋਫਾਈਲ ਅਪਰਾਧਕ ਜਾਂਚ ਸ਼ੁਰੂ ਕਰਨ 'ਚ ਅਮਰੀਕਾ ਦੀ ਪਾਲਣਾ ਕੀਤੀ ਹੈ। 'ਫਿਨਮਾ' ਵਿਸ਼ੇਸ਼ ਦੇਸ਼ਾਂ ਨਾਲ ਕੌਮਾਂਤਰੀ ਸਹਿਯੋਗ ਬਾਰੇ ਸਵਾਲਾਂ 'ਤੇ ਟਿੱਪਣੀ ਨਹੀਂ ਕਰਦਾ। ਫਿਨੇਮਾ ਦੇ ਬੁਲਾਰੇ ਨੇ ਇਕ ਈ-ਮੇਲ ਦੇ ਜਵਾਬ 'ਚ ਇਕ ਨਿਊਜ਼ ਚੈਨਲ ਨੂੰ ਇਹ ਦੱਸਿਆ। ਅਕਤੂਬਰ 2011 'ਚ ਸਰਕਾਰ ਨੇ ਐੱਚ. ਐੱਸ. ਬੀ. ਸੀ. ਸੰਸਥਾਵਾਂ 'ਚ ਸ਼ਾਮਲ 628 ਖਾਤੇਦਾਰਾਂ ਦੀ ਇਕ ਸੂਚੀ ਸੌਂਪੀ ਸੀ। ਭ੍ਰਿਸ਼ਟਾਚਾਰ ਦੇ ਨਾਲ-ਨਾਲ ਕਾਲਾ ਧਨ ਵੀ ਇਕ ਗਰਮ ਸਿਆਸੀ ਮੁੱਦਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਨਾਲ ਲਾਈਨ 'ਚ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰਨ ਦਾ ਆਦੇਸ਼ ਦਿੱਤਾ।
ਇਸ ਸ਼ਰਧਾਲੂ ਦੀ ਭਗਤੀ ਹੈਰਾਨ ਕਰਨ ਵਾਲੀ ਹੈ
NEXT STORY