ਬਿਲਾਸਪੁਰ- ਅਸੀਂ ਇਸ ਵਾਤਾਵਰਣ 'ਚ ਚੈਨ ਦਾ ਸਾਹ ਲੈਣ ਰਹੇ ਹਾਂ ਤਾਂ ਇਸ ਦੇ ਪਿੱਛੇ ਦਰੱਖਤ ਹੀ ਹਨ, ਜਿਸ ਤੋਂ ਸਾਨੂੰ ਆਕਸੀਜਨ ਮਿਲਦੀ ਹੈ। ਜ਼ਰਾ ਸੋਚੋ, ਜੇਕਰ ਅਸੀਂ ਦਰੱਖਤਾਂ ਨੂੰ ਕਟੀ ਜਾਵਾਂਗਾ ਤੇ ਇਕ ਵੀ ਬੂਟਾ ਨਹੀਂ ਲਾਵਾਂਗੇ ਤਾਂ ਇਹ ਵਾਤਾਵਰਣ ਕਿਵੇਂ ਹਰਿਆ-ਭਰਿਆ ਰਹੇਗਾ। ਜੇਕਰ ਨਹੀਂ ਸੋਚਿਆ ਤਾਂ ਸੋਚੋ, ਕਿਤੇ ਹੋਰ ਦੇਰ ਨਾ ਹੋ ਜਾਵੇ। ਜੀ ਹਾਂ, ਸਾਨੂੰ ਹੀ ਪਹਿਲ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਈਏ ਅਤੇ ਇਸ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾ ਲਈਏ।
ਇਸ ਕੰਮ ਲਈ ਯੂਨੀਵਰਸਿਟੀ ਅਤੇ ਕਾਲਜ ਦੇ ਹਰ ਵਿਦਿਆਰਥੀ ਨੂੰ ਘੱਟ ਤੋਂ ਘੱਟ ਇਕ ਬੂਟਾ ਲਾਉਣਾ ਹੋਵੇਗਾ। ਸਿਰਫ ਬੂਟਾ ਲਾਉਣ ਹੀ ਕਾਫੀ ਨਹੀਂ, ਸਗੋਂ ਉਸ ਦੀ ਦੇਖਭਾਲ ਵੀ ਕਰਨੀ ਹੋਵੇਗੀ। ਯੂ. ਜੀ. ਸੀ. ਨੇ ਇਸ ਦਾ ਸਰਕੁਲਰ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਜਾਰੀ ਕੀਤਾ ਹੈ। ਇਸ ਦੇ ਆਧਾਰ 'ਤੇ ਵਿਦਿਆਰਥੀ ਦੀ ਪਰਫਾਰਮਸ ਤੈਅ ਕੀਤੀ ਜਾਵੇਗੀ।
ਕੁਝ ਮਹੀਨੇ ਪਹਿਲਾਂ ਬਿਲਾਸਪੁਰ ਦੇ ਕੇਂਦਰੀ ਸਕੂਲ ਨੇ ਇਕ ਅਜਿਹਾ ਪ੍ਰਯੋਗ ਸ਼ੁਰੂ ਕੀਤੀ ਸੀ, ਜਿੱਥੇ ਐਡਮਿਸ਼ਨ ਤੋਂ ਬਾਅਦ ਹਰ ਵਿਦਿਆਰਥੀ ਨੂੰ ਇਕ ਬੂਟਾ ਲਾਉਣ ਨਾਲ ਹੀ ਉਸ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ। ਇਸ ਕੰਮ ਲਈ ਸੁਪਰੀਮ ਕੋਰਟ ਨੇ 6 ਦਸੰਬਰ 1999 ਨੂੰ 6 ਮਹੀਨੇ ਦਾ ਵਾਤਾਵਰਣ ਕੋਰਸ ਯੂਨੀਵਰਸਿਟੀ ਅਤੇ ਕਾਲਜਾਂ ਤੋਂ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਹੁਕਮ ਤੋਂ 15 ਸਾਲ ਬਾਅਦ ਵੀ ਕਿਸੇ ਕਾਲਜ ਨੇ ਇਸ 'ਤੇ ਅਮਲ ਨਹੀਂ ਕੀਤਾ। ਨਵੰਬਰ 2014 'ਚ ਯੂਨੀਵਰਸਿਟੀ ਦੀ ਸਖਤੀ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਗਿਆ। ਵਾਤਾਵਰਣ ਦੀ ਸੁਰੱਖਿਆ ਲਈ ਇਹ ਕਦਮ ਅਹਿਮ ਮੰਨਿਆ ਗਿਆ। ਇਸ ਨਾਲ ਜਿੱਥੇ ਹਰਿਆਲੀ ਹੋਵੇਗੀ, ਉੱਥੇ ਹੀ ਤਾਪਮਾਨ ਵਿਚ ਗਿਰਾਵਟ ਆਵੇਗੀ।
ਭਾਰਤ ਨੇ ਦਿੱਤੀ ਕਾਲੇ ਧਨ 'ਤੇ ਅਪਰਾਧਕ ਜਾਂਚ ਦੀ ਧਮਕੀ
NEXT STORY