ਨਵੀਂ ਦਿੱਲੀ- ਸ਼ਹਿਰ ਦੇ ਰੋਹਿਣੀ ਦੱਖਣ ਪੁਲਸ ਥਾਣੇ 'ਚ ਇਕ ਸਬ ਇੰਸਪੈਕਟਰ ਨੇ ਕਥਿਤ ਤੌਰ 'ਤੇ 2 ਔਰਤਾਂ ਨੂੰ ਕੁੱਟਿਆ ਜਿਸ ਤੋਂ ਬਾਅਦ ਅੱਜ ਚਾਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮਹਿਲਾਵਾਂ ਨੇ ਆਪਣੀ ਸ਼ਿਕਾਇਤ 'ਚ ਸਬ ਇੰਸਪੈਕਟਰ 'ਤੇ ਕਲ ਪੁਲਸ ਥਾਣੇ 'ਚ ਉਨ੍ਹਾਂ ਨੂੰ ਕੁੱਟਣ ਦਾ ਦੋਸ਼ ਲਗਾਇਆ ਸੀ।
ਉਨ੍ਹਾਂ ਨੇ ਕਿਹਾ ਕਿ ਸਬ ਇੰਸਪੈਕਟਰ ਉਨ੍ਹਾਂ ਨੂੰ ਲੁੱਟਖੋਹ ਦੇ ਇਕ ਮਾਮਲੇ 'ਚ ਸ਼ਾਮਲ ਹੋਣ ਦਾ ਅਪਰਾਧ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ। ਦਿੱਲੀ ਪੁਲਸ ਦੇ ਬੁਲਾਰੇ ਰਾਜਨ ਭਗਤ ਨੇ ਕਿਹਾ ਕਿ ਦੋਵੇਂ ਔਰਤਾਂ ਨੂੰ ਕੁੱਟਣ ਵਾਲੇ ਸਬ ਇੰਸਪੈਕਟਰ ਸਮੇਤ ਚਾਰ ਪੁਲਸ ਮੁਲਾਜ਼ਮਾਂ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ।
'ਜੇਕਰ ਇਕ-ਇਕ ਬੂਟਾ ਲਾਵਾਂਗੇ ਤਾਂ ਹੀ ਵਾਤਾਵਰਣ ਬਚਾਵਾਂਗੇ'
NEXT STORY