ਨਵੀਂ ਦਿੱਲੀ- ਦਿੱਲੀ 'ਚ ਸ਼ਨੀਵਾਰ ਨੂੰ ਇਕ ਮਾਂ ਆਪਣੇ ਦੋ ਸਾਸੂਮ ਬੱਚਿਆਂ ਨੂੰ ਗੁਆ ਬੈਠੀ। ਦਰਅਸਲ ਘਰ ਵਿਚ ਟੀ. ਵੀ. ਫੱਟਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਹੋਇਆ, ਦੋਵੇਂ ਬੱਚੇ ਘਰ 'ਚ ਟੀ. ਵੀ. ਦੇਖ ਰਹੇ ਸਨ। ਇਸ ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਬੱਚਿਆਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਘਰ ਵਿਚ ਮਾਤਮ ਛਾ ਗਿਆ। ਮਾਂ ਦੋਵੇਂ ਪੁੱਤਾਂ ਨੂੰ ਕਾਰਟੂਨ ਚੈਨਲ ਲਾ ਕੇ ਸਾਮਾਨ ਲੈਣ ਲਈ ਬਾਜ਼ਾਰ ਚਲੀ ਗਈ ਸੀ। ਹਾਦਸੇ ਦੇ ਸਮੇਂ ਦੋਹਾਂ ਮਾਸੂਮ ਬੱਚਿਆਂ ਤੋਂ ਇਲਾਵਾ ਕੋਈ ਨਹੀਂ ਸੀ। ਟੀ. ਵੀ. ਵਿਚ ਧਮਾਕਾ ਹੋਣ ਤੋਂ ਬਾਅਦ ਜਦੋਂ ਕਮਰੇ ਤੋਂ ਧੂੰਆਂ ਬਾਹਰ ਆਉਣ ਲੱਗਾ ਤਾਂ ਗੁਆਂਢ ਦੇ ਲੋਕਾਂ ਨੇ ਦੋਵਾਂ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਟੀ. ਵੀ. ਫੱਟਣ ਤੋਂ ਬਾਅਦ ਕਮਰੇ ਵਿਚ ਅੱਗ ਲੱਗ ਗਈ। ਮਾਂ ਬਾਹਰ ਤੋਂ ਦਰਵਾਜ਼ਾ ਬੰਦ ਕਰ ਕੇ ਗਈ ਸੀ, ਜਿਸ ਕਾਰਨ ਬੱਚੇ ਘਰ ਤੋਂ ਬਾਹਰ ਨਾ ਨਿਕਸ ਸਕਣ। ਜਦੋਂ ਗੁਆਂਢੀਆਂ ਨੇ ਦਰਵਾਜ਼ਾ ਖੋਲਿਆ ਤਾਂ ਦੋਵੇਂ ਬੱਚੇ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਮਾਂ ਵਾਰ-ਵਾਰ ਆਪਣੇ ਬੱਚਿਆਂ ਨੂੰ ਯਾਦ ਕਰ ਕੇ ਰੋ ਰਹੀ ਹੈ।
ਜਨਮ ਤੋਂ ਸੀ ਗੂੰਗਾ-ਬਹਿਰਾ ਪਰ 14 ਸਾਲਾਂ ਬਾਅਦ ਹੋਇਆ ਅਜਿਹਾ ਕਰਿਸ਼ਮਾ ਕਿ...
NEXT STORY