ਰਾਏਪੁਰ- ਛੱਤੀਸਗੜ੍ਹ ਵਿਚ ਦੁੱਖਾਂ ਦੇ ਹੱਲ ਅਤੇ ਵਪਾਰਕ ਸਫਲਤਾ ਲਈ ਭਗਤ ਮਹਾਬਲੀ ਹਨੂੰਮਾਨ ਦੀ ਪ੍ਰਾਰਥਨਾ ਕਰਦੇ ਹਨ ਅਤੇ ਕੰਮਾਂ ਵਿਚ ਸਫਲਤਾ ਮਿਲਣ 'ਤੇ ਉਨ੍ਹਾਂ ਨੂੰ ਆਪਣੀ ਆਮਦਨੀ ਦੀ ਇਕ ਫੀਸਦੀ ਰਕਮ ਵਿਆਜ਼ ਦੇ ਰੂਪ 'ਚ ਚੜ੍ਹਾਉਂਦੇ ਹਨ। ਸੂਬੇ ਦੇ ਬਿਲਾਸਪੁਰ ਸ਼ਹਿਰ 'ਚ ਸਥਿਤ ਹਨੂੰਮਾਨ ਮੰਦਰ ਵਿਚ ਇੱਥੇ ਪਰੰਪਰਾ 70 ਸਾਲ ਤੋਂ ਚਲੀ ਆ ਰਹੀ ਹੈ। ਭਗਤਾਂ ਅਤੇ ਵਪਾਰੀਆਂ ਦਰਮਿਆਨ ਬਜਰੰਗਬਲੀ 'ਵਿਆਜ਼ੂ ਹਨੂੰਮਾਨ' ਦੇ ਰੂਪ ਵਿਚ ਪ੍ਰਸਿੱਧ ਹਨ। ਭਗਤਾਂ ਦਾ ਕਹਿਣਾ ਹੈ ਕਿ ਇਹ ਖੇਤਰ ਕਦੇ ਸ਼ਹਿਰ ਦਾ ਮੁੱਖ ਵਪਾਰਕ ਕੇਂਦਰ ਸੀ।
ਵਿਆਜ਼ ਦੀ ਰਕਮ ਨਾਲ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ। ਮੰਦਰ ਦੇ ਪੁਜਾਰੀ ਰਮੇਸ਼ ਤਿਵਾੜੀ ਨੇ ਦੱਸਿਆ ਕਿ ਰਾਮ ਭਗਤ ਹਨੂੰਮਾਨ ਦੇਵਤਾ ਹਨ ਅਤੇ ਉਹ ਆਪਣੇ ਭਗਤਾਂ 'ਤੇ ਵਿਸ਼ੇਸ਼ ਕ੍ਰਿਪਾ ਵੀ ਰੱਖਦੇ ਹਨ। ਉਨ੍ਹਾਂ ਦੀ ਕ੍ਰਿਪਾ ਨਾਲ ਵਪਾਰ ਵਿਚ ਆਈ ਪ੍ਰੇਸ਼ਾਨੀ ਦੂਰ ਹੁੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਵਪਾਰੀ ਆਪਣੇ ਵਪਾਰ ਵਿਚ ਆਈਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਅਤੇ ਵਪਾਰ ਦੀ ਸਫਲਤਾ ਲਈ ਹਨੂੰਮਾਨ ਨੂੰ ਅਰਜ਼ੀ ਲਗਾਉਂਦੇ ਹਨ। ਸਫਲਤਾ ਮਿਲਦੇ ਹੀ ਵਪਾਰੀ ਆਪਣੇ ਵਪਾਰ ਨਾਲ ਹੋਈ ਆਮਦਨੀ ਦਾ ਇਕ ਫੀਸਦੀ ਹਿੱਸਾ ਸ਼ਨੀਵਾਰ ਅਤੇ ਮੰਗਲਵਾਰ ਨੂੰ ਹਨੂੰਮਾਨ ਨੂੰ ਚੜ੍ਹਾਉਂਦੇ ਹਨ। ਆਲੇ-ਦੁਆਲੇ ਦੇ ਖੇਤਰਾਂ ਵਿਚ ਰਹਿਣ ਵਾਲੇ ਭਗਤਾਂ ਦਾ ਕਹਿਣਾ ਹੈ ਕਿ ਹਨੂੰਮਾਨ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਜਲਦ ਪੂਰਾ ਕਰਦੇ ਹਨ।
ਬਰਫ ਖਿਸਕਣ ਕਾਰਨ ਲੱਦਾਖ 'ਚ 4 ਫੌਜੀਆਂ ਦੀ ਮੌਤ
NEXT STORY