ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿਚ ਫੌਜ ਦਾ ਇਕ ਵਾਹਨ ਬਰਫਬਾਰੀ ਦੀ ਲਪੇਟ 'ਚ ਆ ਜਾਣ ਕਾਰਨ 4 ਫੌਜੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਲਾਪਤਾ ਹੈ। ਫੌਜ ਦੀ ਉੱਤਰੀ ਕਮਾਨ ਦੇ ਬੁਲਾਰੇ ਕਰਨਲ ਐਸ. ਡੀ. ਗੋਸਵਾਮੀ ਨੇ ਦੱਸਿਆ ਕਿ ਫੌਜ ਦਾ ਵਾਹਨ ਸ਼ੁੱਕਰਵਾਰ ਨੂੰ ਲੇਹ ਜ਼ਿਲੇ ਦੇ ਦੂਰਦਰਾਜ ਚਾਂਗਲਾ ਪਿੰਡ ਵਿਚ ਬਰਫ ਖਿਸਕਣ ਕਾਰਨ ਲਪੇਟ ਵਿਚ ਆ ਗਿਆ, ਜਿਸ ਵਿਚ 5 ਫੌਜੀ ਸਫਰ ਕਰ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਬਚਾਅ ਟੀਮਾਂ ਤੁਰੰਤ ਸਰਗਰਮ ਹੋ ਗਈਆਂ ਹਨ ਅਤੇ 2 ਲਾਸ਼ਾਂ ਨੂੰ ਬਰਾਮਦ ਕਰ ਲਇਆ ਗਿਆ ਹੈ, ਜਦੋਂ ਕਿ 2 ਫੌਜੀਆਂ ਨੂੰ ਨਾਜ਼ੁਕ ਸਥਿਤੀ ਵਿਚ ਬਚਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬਚਾਏ ਗਏ ਫੌਜੀਆਂ ਨੇ ਬਾਅਦ ਵਿਚ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਕ ਫੌਜੀ ਅਜੇ ਵੀ ਲਾਪਤਾ ਹੈ।
ਸ਼ਰਮਨਾਕ! ਤਿੰਨ ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ
NEXT STORY