ਮੁੰਬਈ- ਬਾਲੀਵੁੱਡ ਦੇ ਨਵੇਂ ਅਦਾਕਾਰ ਫਵਾਦ ਖਾਨ ਨੇ ਅਦਾਕਾਰਾ ਆਲੀਆ ਭੱਟ ਨਾਲ ਹੌਟ ਸੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਖੂਬਸੂਰਤ' ਨਾਲ ਕੀਤੀ ਸੀ। ਉਹ ਹੁਣ ਫਿਲਮ 'ਕਪੂਰ ਐਂਡ ਸਨ' 'ਚ ਕੰਮ ਕਰਨ ਦਾ ਰਹੇ ਹਨ। ਕਰਨ ਜੌਹਰ ਵਲੋਂ ਨਿਰਮਿਤ ਫਿਲਮ 'ਚ ਫੁਆਦ ਦੇ ਨਾਲ ਆਲੀਆ ਭੱਟ ਹੈ। ਚਰਚਾ ਹੈ ਕਿ ਫਿਲਮ 'ਚ ਆਲੀਆ ਅਤੇ ਫਵਾਦ ਦੇ ਵਿਚਕਾਰ ਹੌਟ ਸੀਨ ਵੀ ਸਨ, ਜਿਨ੍ਹਾਂ ਨੂੰ ਕਰਨ ਤੋਂ ਫਵਾਦ ਖਾਨ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਇਹ ਫੈਸਲਾ ਪਾਕਿਸਤਾਨ 'ਚ ਆਪਣੇ ਅਕਸ ਨੂੰ ਦੇਖਦੇ ਹੋਏ ਲਿਆ ਹੈ।
ਅੱਜ ਮਿਲ ਸਕਦੀ ਹੈ ਰਣਵੀਰ ਨੂੰ ਹਸਪਤਾਲ ਤੋਂ ਛੁੱਟੀ (ਦੇਖੋ ਤਸਵੀਰਾਂ)
NEXT STORY