ਮੁੰਬਈ- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਅੱਜ ਯਾਨੀ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸ਼ਨੀਵਾਰ ਨੂੰ ਰਣਵੀਰ ਹਿੰਦੂਜਾ ਹਸਪਤਾਲ 'ਚ ਆਪਣੇ ਮੋਢੇ ਦੀ ਸਰਜਰੀ ਕਰਵਾਉਣ ਗਏ ਸਨ। ਉਨ੍ਹਾਂ ਨੇ ਆਪਣੀ ਸਰਜਰੀ ਦਾ ਲਾਈਵ ਟਵੀਟ ਕੀਤਾ ਸੀ। ਤੁਹਾਨੂੰ ਦੱਸ ਦਈਏ ਰਣਵੀਰ ਫਰਵਰੀ 'ਚ ਰਾਜਸਥਾਨ 'ਚ ਆਪਣੀ ਅਗਲੀ ਫਿਲਮ 'ਬਾਜੀਰਾਓ ਮਸਤਾਨੀ' ਦੀ ਸ਼ੂਟਿੰਗ ਲਈ ਗਏ ਸਨ, ਜਿੱਥੇ ਉਹ ਇਕ ਐਕਸ਼ਨ ਸੀਕਵੈਂਸ ਦਾ ਸ਼ੂਟ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ। ਉਸ ਤੋਂ ਬਾਅਦ ਹੀ ਉਹ ਹਮੇਸ਼ਾ ਕਈ ਮੌਕਿਆਂ 'ਤੇ ਆਪਣੇ ਹੱਥ 'ਚ ਸਲਿੰਗ ਪਹਿਨੇ ਨਜ਼ਰ ਆਏ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਰੇਸ਼ਨ ਥਿਏਟਰ ਤੋਂ ਲਾਈਵ ਪੋਸਟ ਕੀਤੇ ਸਨ ਅਤੇ ਆਪਰੇਸ਼ਨ ਟੇਬਲ ਤੋਂ ਆਪਣੀ ਇਕ ਤਸਵੀਰ ਵੀ ਪੋਸਟ ਕੀਤੀ ਸੀ। ਰਣਵੀਰ ਦੀ ਇਸ ਕ੍ਰੇਜ਼ਨੈੱਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਸਨ। ਖੈਰ ਉਮੀਦ ਕਰਦੇ ਹਾਂ ਕਿ ਰਣਵੀਰ ਜਲਦੀ ਹੀ ਠੀਕ ਹੋ ਜਾਣ ਤਾਂਕਿ ਉਹ ਫਿਰ ਤੋਂ ਐਕਸ਼ਨ ਅਵਤਾਰ 'ਚ ਨਜ਼ਰ ਆਉਣ।
ਆਖਿਰ ਰਿਪੋਰਟਰ ਨੇ ਵਿਰਾਟ ਬਾਰੇ ਅਜਿਹਾ ਕੀ ਪੁੱਛ ਲਿਆ ਕਿ ਭੜਕ ਗਈ ਅਨੁਸ਼ਕਾ? (ਵੀਡੀਓ)
NEXT STORY