ਨਵੀਂ ਦਿੱਲੀ- ਫਿਲਮਾਂ 'ਚ ਹਮੇਸ਼ਾ ਸਾਦੀ ਲੁੱਕ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਚਿਤਰਾਂਗਦਾ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹੀਰਿਆਂ ਵਾਲੇ ਗਹਿਣੇ ਬਹੁਤ ਪਸੰਦ ਹਨ। ਚਿਤਰਾਂਗਦਾ ਰਾਜਧਾਨੀ ਦਿੱਲੀ ਦੇ ਲਾਜਪਤ ਨਗਰ ਇਲਾਕੇ 'ਚ ਸਥਿਤ ਸੇਂਕੋ ਗੋਲਡ ਐਂਡ ਡਾਇਮੰਡਸ ਦੇ ਨਵੇਂ ਸਟੋਰ ਦਾ ਉਦਘਾਟਨ ਕਰਨ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪਣੀ ਭੂਮਿਕਾ ਦੀ ਮੰਗ ਦੇ ਆਧਾਰ 'ਤੇ ਫੈਸ਼ਨ ਸ਼ੋਅ ਦੇ ਚੱਲਦੇ ਗਹਿਣੇ ਪਹਿਨਦੀ ਰਹਿੰਦੀ ਹੈ ਜਿਸ ਦੇ ਚੱਲਦੇ ਮੈਨੂੰ ਗਹਿਣੇ ਖਰੀਦਣ ਦਾ ਚਸਕਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਸੇਂਕੋ ਗੋਲਡ ਐਂਡ ਡਾਇਮੰਡਸ ਨਾ ਸਿਰਫ ਉੱਚ ਵਰਗ ਦੇ ਲੋਕਾਂ ਸਗੋਂ ਉਨ੍ਹਾਂ ਲੋਕਾਂ ਨੂੰ ਵੀ ਗਹਿਣੇ ਖਰੀਦਣ ਦਾ ਇਕ ਬਦਲ ਮੁਹੱਈਆ ਕਰਵਾ ਰਿਹਾ ਹੈ ਜਿਨ੍ਹਾਂ ਨੂੰ ਉੱਚੀ ਕੀਮਤ ਵਾਲੇ ਗਹਿਣੇ ਖਰੀਦਣਾ ਮੁਸ਼ਕਿਲ ਲੱਗਦਾ ਹੈ। ਸੇਂਕੋ ਗੋਲਡ ਐਂਡ ਡਾਇਮੰਡਸ, ਗਹਿਣੇ ਨਿਰਮਾਣ ਅਤੇ ਖੁਦਰਾ ਵਪਾਰ ਦੇ ਖੇਤਰ 'ਚ 75 ਸਾਲ ਪੁਰਾਣਾ ਨਾਂ ਹੈ। ਇਸ ਨੇ ਆਪਣੇ ਘੱਟ ਭਾਰ ਦੇ ਗਹਿਣੇ ਲਾਂਚ ਕੀਤੇ ਹਨ, ਜਿਨ੍ਹਾਂ ਦੀ ਕੀਮਤ ਅੱਠ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 10 ਲੱਖ ਰੁਪਏ ਤੱਕ ਹੈ।
ਬਾਲੀਵੁੱਡ ਦੇ ਇਹ ਹਨ ਉਹ MMS, ਜਿਨ੍ਹਾਂ ਨੇ ਮਚਾ ਦਿੱਤਾ ਤਹਿਲਕਾ (ਦੇਖੋ ਤਸਵੀਰਾਂ) (ਵੀਡੀਓ)
NEXT STORY