ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਸਲਮਾਨ ਦੀ ਭਾਬੀ ਮਲਾਇਕਾ ਅਰੋੜਾ ਖਾਨ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦੱਸਣਯੋਗ ਹੈ ਕਿ ਕੁਕਰੀ-ਸ਼ੋਅ 'ਫਰਾਹ ਦੀ ਦਾਵਤ' 'ਚ ਮਲਾਇਕਾ ਅਰੋੜਾ ਖਾਨ ਪਹੁੰਚੀ ਅਤੇ ਨਵੀਂ ਸੁਆਦੀ ਡਿਸ਼ ਬਣਾਉਂਦੇ ਸਮੇਂ ਉਸ ਨੇ ਸਲਮਾਨ ਖਾਨ ਦੇ ਖਾਨੇ ਦੀਆਂ ਆਦਤਾਂ ਦਾ ਖੁਲਾਸਾ ਕਰ ਦਿੱਤਾ। ਗੱਲਾਂ ਦੌਰਾਨ ਮਲਾਇਕਾ ਨੇ ਦੱਸਿਆ ਕਿ ਸਲਮਾਨ ਘਰ 'ਚ ਖਾਣਾ ਕਿਵੇਂ ਖਾਂਦੇ ਹਨ। ਦੇਰ ਰਾਤ ਸ਼ੂਟਿੰਗ ਅਤੇ ਆਪਣੇ ਐਡੋਰਸਮੈਂਟ ਪ੍ਰਾਜੈਕਟ 'ਚ ਰੁੱਝੇ ਰਹਿਣ ਵਾਲੇ ਸਲਮਾਨ ਖਾਨ ਜਦੋਂ ਘਰ ਆਉਂਦੇ ਹਨ ਤਾਂ ਸਿੱਧਾ ਫ੍ਰਿਜ ਖੋਲਦੇ ਹਨ। ਇਸ ਤੋਂ ਬਾਅਦ ਫ੍ਰਿਜ 'ਚ ਜੋ ਵੀ ਖਾਣ ਲਈ ਰੱਖਿਆ ਹੁੰਦਾ ਹੈ। ਉਸ ਨੂੰ ਪੈਨ 'ਚ ਰੱਖ ਕੇ ਸਭ ਤੋਂ ਪਹਿਲਾਂ ਮੱਖਣ ਦੇ ਨਾਲ ਗਰਮ ਕਰਦੇ ਹਨ ਅਤੇ ਫਿਰ ਅਚਾਰ ਨਾਲ ਗਰਮਾਗਰਮ ਖਾਣਾ ਪਸੰਦ ਕਰਦੇ ਹਨ।
ਚਿਤਰਾਂਗਦਾ ਦੀ ਪਸੰਦ ਹੈ ਹੀਰਿਆਂ ਨਾਲ ਬਣੇ ਗਹਿਣੇ (ਦੇਖੋ ਤਸਵੀਰਾਂ)
NEXT STORY