ਬਠਿੰਡਾ : ਬਠਿੰਡਾ 'ਚ ਉਸ ਵੇਲੇ ਰਿਸ਼ਤਿਆਂ ਦੀਆਂ ਧੱਜੀਆਂ ਉੱਡ ਗਈਆਂ ਜਦੋਂ ਥੋੜੀ ਜਿਹੀ ਜ਼ਮੀਨ ਦੇ ਲਾਲਚ 'ਚ ਅੰਨ੍ਹੇ ਇਕ ਭਰਾ ਨੇ ਦੂਜੇ ਭਰਾ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਚਚੇਰੇ ਭਰਾ ਸਨ ਅਤੇ ਦੋਵਾਂ 'ਚ ਜ਼ਮੀਨੀ ਵਿਵਾਦ ਕਾਰਨ ਝਗੜਾ ਹੋ ਗਿਆ। ਦੌਲਤ ਦਾ ਨਸ਼ਾ ਸਿਰ 'ਤੇ ਇਸ ਕਦਰ ਸਵਾਰ ਸੀ ਕਿ ਇਕ ਭਰਾ ਨੇ ਦੂਸਰੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਦੀ ਜ਼ਮੀਨ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ ਅਤੇ ਇਹ ਲੜਾਈ ਅਦਾਲਤ ਦੀ ਸੁਣਵਾਈ ਤੋਂ ਬਾਅਦ ਘਰ ਪਹੁੰਚ ਕੇ ਹੋਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਦੋਸ਼ੀ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੈਨੂੰ ਪੰਜਾਬ ਦਾ ਹਰ ਬੰਦਾ ਜਾਣਦਾ : ਬਾਦਲ (ਵੀਡੀਓ)
NEXT STORY