ਫਿਰੋਜ਼ਪੁਰ (ਕੁਮਾਰ)-ਕੇਂਦਰੀ ਜੇਲ ਫਿਰੋਜ਼ਪੁਰ 'ਚ ਇਕ ਹਵਾਲਾਤੀ ਨਾਲ ਮੁਲਾਕਾਤ ਕਰਨ ਆਏ 2 ਵਿਅਕਤੀਆਂ 'ਚੋਂ ਤਲਾਸ਼ੀ ਦੌਰਾਨ ਮਹਿਲਾ ਦੀ ਜੁੱਤੀ 'ਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜੇਲ ਸੁਪਰਡੈਂਟ ਦੇ ਹੁਕਮਾਂ 'ਤੇ ਮਹਿਲਾ ਸਮੇਤ ਮੁਲਾਕਾਤ ਕਰਨ ਆਏ ਦੋਹਾਂ ਵਿਅਕਤੀਆਂ ਨੂੰ ਥਾਂਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਥੇ ਪੁਲਸ ਨੇ ਦੋਹਾਂ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।
ਇਹ ਜਾਣਕਾਰੀ ਦਿੰਦੇ ਹੋਇਆ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਬਲਜੀਤ ਕੌਰ, ਸੁਰਜੀਤ ਸਿੰਘ ਉਰਫ ਲਾਡੀ ਹਵਾਲਾਤੀ ਦੀ ਮੁਲਾਕਾਤ ਕਰਨ ਦੇ ਲਈ ਜੇਲ 'ਚ ਆਏ ਅਤੇ ਜੇਲ ਦੇ ਸਟਾਫ ਵਲੋਂ ਤਲਾਸ਼ੀ ਲੈਣ 'ਤੇ ਬਲਜੀਤ ਕੌਰ ਦੀ ਜੁੱਤੀ 'ਚੋਂ 5 ਗ੍ਰਾਮ ਹੈਰੋਇਨ ਵਰਗੀ ਨਸ਼ੀਲੀਆਂ ਚੀਜ਼ਾਂ ਬਰਾਮਦ ਹੋਈਆਂ ਹਨ। ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈਂਦਿਆਂ ਜਾਂਚ ਲਈ ਸਬੰਧਤ ਲੈਬਾਰਟਰੀ 'ਚ ਭੇਜ ਦਿੱਤਾ ਹੈ।
ਅਕਾਲੀਆਂ ਨੇ ਫਿਰ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ! (ਵੀਡੀਓ)
NEXT STORY