ਬਰਨਾਲਾ (ਵਿਵੇਕ ਸਿੰਧਵਾਨੀ, ਗੋਇਲ) : ਸਿਵਲ ਹਸਪਤਾਲ 'ਚ ਇਕ ਵਿਅਕਤੀ ਨੇ ਪਤਨੀ 'ਤੇ ਬੀਤੇ 15 ਦਿਨਾਂ ਤੋਂ ਕਮਰੇ 'ਚ ਬੰਦ ਕਰਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਮੁੱਦੇ ਨੂੰ ਲੈ ਕੇ ਇਕ ਵਫਦ ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ ਨੂੰ ਮਿਲਿਆ। ਸਿਵਲ ਹਸਪਤਾਲ 'ਚ ਹੱਡਬੀਤੀ ਸੁਣਾਉਂਦੇ ਹੋਏ ਰਿਟਾਇਰਡ ਅਧਿਆਪਿਕ ਮੀਰੀ ਮੱਲ ਨੇ ਕਿਹਾ ਕਿ ਉਸ ਦਾ ਪੁੱਤਰ ਪਰਮਿੰਦਰ ਸਿੰਘ ਕਰਿਆਨਾ ਦਾ ਕੰਮ ਕਰਦਾ ਹੈ। ਉਸ ਦੀ ਨੂੰਹ ਨੇ ਉਸ ਦੀ ਪਤਨੀ ਸ਼ਿਮਲਾ ਦੇਵੀ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ। ਬੀਤੇ 15 ਦਿਨਾਂ 'ਚ ਉਸ ਦੇ ਪੁੱਤਰ ਪਰਮਿੰਦਰ ਸਿੰਘ ਨੂੰ ਵੀ ਨੂੰਹ ਨੇ ਇਕ ਕਮਰੇ 'ਚ ਬੰਨ੍ਹ ਕੇ ਬੰਦ ਕਰ ਦਿੱਤਾ, ਇੰਨਾ ਹੀ ਨਹੀਂ ਪਤਨੀ ਨੇ ਹਸਪਤਾਲ 'ਚ ਵੀ ਜ਼ਖਮੀ ਪਤੀ ਦਾ ਗਲਾ ਫੜ ਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਬਿਨਾਂ ਕਪੜਿਆਂ ਤੋਂ ਹੀ ਬਾਹਰ ਆ ਜਾਂਦਾ ਹੈ ਜਿਸ ਲਈ ਉਸ ਨੂੰ ਕਮਰੇ 'ਚ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਪੀੜਤ ਦਾ ਪੁੱਤਰ ਡੇਰਾ ਸਿਰਸਾ ਦਾ ਪ੍ਰੇਮੀ ਹੈ। ਜਦੋਂ ਇਸ ਗੱਲ ਦਾ ਪਤਾ ਡੇਰਾ ਪ੍ਰੇਮੀਆਂ ਨੂੰ ਲੱਗਾ ਤਾਂ ਉਹ ਵੱਡੀ ਗਿਣਤੀ 'ਚ ਹਸਪਤਾਲ ਪਹੁੰਚ ਗਏ। ਪਤਨੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਪਤੀ ਨੂੰ ਦਿਮਾਗੀ ਤੌਰ 'ਤੇ ਠੀਕ ਨਹੀਂ ਦੱਸਿਆ। ਪਤਨੀ ਨੇ ਕਿਹਾ ਕਿ ਉਹ ਬਿਨਾਂ ਕਪੜਿਆਂ ਦੇ ਬਾਹਰ ਆ ਜਾਂਦਾ ਹੈ ਇਸ ਲਈ ਉਸ ਨੂੰ ਕਮਰੇ 'ਚ ਬੰਦ ਕਰਕੇ ਰੱਖਿਆ ਹੈ। ਦੂਜੇ ਪਾਸੇ ਪਤੀ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ। ਫਿਲਹਾਲ ਡੀ.ਸੀ. ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
...ਤਾਂ ਬੈੱਡ 'ਤੇ ਪਏ ਨੂੰ ਅਰਧ ਨਗਨ ਹਾਲਤ 'ਚ ਛੱਡ ਕੇ ਦੌੜ ਗਈ ਕੁੜੀ
NEXT STORY