ਚੰਡੀਗੜ੍ਹ : ਕੈਨੇਡਾ ਦੀ ਸਿਆਸਤ 'ਚ ਇਸ ਵਾਰ ਪੰਜਾਬੀ ਧਮਕ 2011 ਤੋਂ ਦੋਗੁਣੀ ਹੋਵੇਗੀ। ਇਸ ਵਾਰ ਕੈਨੇਡਾ ਚੋਣਾਂ 'ਚ ਪੰਜਾਬੀ ਉਮੀਦਵਾਰਾਂ ਦੀ ਗਿਣਤੀ 50 ਤਕ ਪਹੁੰਚ ਸਕਦੀ ਹੈ। ਉਥੇ ਹੀ ਜੇ ਤਿੰਨੇ ਪਾਰਟੀਆਂ ਕੰਜ਼ਰਵੇਟਿਵ, ਲਿਬਰਲ ਅਤੇ ਐਨ.ਡੀ.ਪੀ. ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੀਆਂ ਪਾਰਟੀਆਂ ਪੰਜਾਬੀਆਂ ਨੂੰ ਚੋਣ ਮੈਦਾਨ 'ਚ ਉਤਾਰਣਗੀਆਂ।
ਪੰਜਾਬੀ ਉਮੀਦਵਾਰਾਂ ਦੀ ਗਿਣਤੀ ਦੇ ਬਾਰੇ ਗੱਲ ਕਰਦੇ ਹੋਏ ਬਰਨਾਲਾ ਦੇ ਕੈਨੇਡੀਆਈ ਐਮ.ਪੀ. ਦਵਿੰਦਰ ਸ਼ੋਰੀ ਨੇ ਦੱਸਿਆ ਕਿ ਇਸ ਵਾਰ ਕੈਨੇਡਾ ਦੀਆਂ ਚੋਣਾਂ 'ਚ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਡਬਲ ਹੋ ਜਾਵੇਗੀ। ਇਨ੍ਹਾਂ ਸਾਰੀਆਂ ਪਾਰੀਟਆਂ 'ਚੋਂਲਿਬਰਲ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬੀਆਂ ਨੂੰ ਸਭ ਤੋਂ ਵੱਧ ਟਿਕਟ ਦਿੰਦੀ ਹੈ।
ਜ਼ਿਕਰਯੋਗ ਹੈ ਕਿ 2006 'ਚ ਪੰਜਾਬੀ ਮੂਲ ਦੇ 10 ਉਮੀਦਵਾਰ ਐਮ.ਪੀ. ਬਣੇ ਸਨ ਅਤੇ ਸਾਲ 2008 'ਚ ਇਹ ਗਿਣਤੀ 9 ਹੋ ਗਈ ਸੀ, ਜਦੋਂਕਿ ਸਾਲ 2011 'ਚ ਇਹ ਗਿਣਤੀ 8 ਰਹਿ ਗਈ। ਸਰਵੇ ਅਨੁਸਾਰ ਇਸ ਵਾਰ ਇਹ ਅੰਕੜਾ ਵੱਧ ਕੇ 15 ਤੋਂ ਵੱਧ ਹੋ ਸਕਦਾ ਹੈ। ਦੂਜਾ ਅਹਿਮ ਪਹਿਲੂ ਇਹ ਹੈ ਕਿ ਜਿਨ੍ਹਾਂ 8-10 ਸੀਟਾਂ 'ਤੇ ਸਾਰੇ ਪੰਜਾਬੀ ਉਮੀਦਵਾਰ ਹੋਣਗੇ, ਉਥੇ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ ਐਮ.ਪੀ. ਪੰਜਾਬੀ ਹੀ ਬਣੇਗਾ। ਕੈਨੇਡਾ ਸਮੇਤ ਪੰਜਾਬ 'ਚ ਚਰਚਿਤ ਰੂਬੀ ਢੱਲਾ ਜੋ ਕਿ ਐਮ.ਪੀ. ਵੀ ਰਹਿ ਚੁੱਕੀ ਹੈ। ਇਨ੍ਹਾਂ ਨੇ ਸਾਲ 2009 'ਚ 700 ਵੋਟ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਸਾਲ 2011 'ਚ ਹਜ਼ਾਰ ਵੋਟਾਂ ਤੋਂ ਹਾਰ ਗਈ ਸੀ।
ਜਲੰਧਰ 'ਚ ਆ ਕੇ ਵੀ ਰਜਨੀ ਕੋਲ ਨਹੀਂ ਗਏ ਸੁਖਬੀਰ ਬਾਦਲ
NEXT STORY