ਜਲੰਧਰ (ਮਹੇਸ਼) : ਰਾਮਾ ਮੰਡੀ ਇਲਾਕੇ 'ਚ ਢਿਲਵਾਂ-ਤੱਲ੍ਹਣ ਰੋਡ 'ਤੇ ਕਿ ਮੈਰਿਜ ਪੈਲੇਸ ਦੇ ਬਾਹਰ ਐਤਵਾਰ ਸ਼ਾਮ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੈਲੇਸ 'ਚ ਆਯੋਜਿਤ ਵਿਆਹ ਸਮਾਗਮ 'ਚ ਆਈ ਇਕ ਔਰਤ ਦਾ ਕੋਈ ਨੌਜਵਾਨ ਪਰਸ ਚੋਰੀ ਕਰਕੇ ਫਰਾਰ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਗੇਟ ਵੱਲ ਭੱਜ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਲਗਭਗ ਅੱਧਾ ਘੰਟਾ ਲੋਕ ਉਸ ਨੂੰ ਕੁੱਟਦੇ ਰਹੇ ਅਤੇ ਕਹਿ ਰਹੇ ਸਨ ਕਿ ਜਿਹੜਾ ਪਰਸ ਉਸ ਨੇ ਖੋਹਿਆ ਹੈ ਉਹ ਵਾਪਸ ਕਰ ਦਵੇ। ਨੌਜਵਾਨ ਵਾਰ-ਵਾਰ ਲੋਕਾਂ ਦੇ ਅੱਗੇ ਹੱਥ ਜੋੜ ਕੇ ਕਹਿ ਰਿਹਾ ਸੀ ਕਿ ਉਸ ਨੇ ਕਿਸੇ ਦਾ ਕੋਈ ਪਰਸ ਨਹੀਂ ਖੋਹਿਆ ਪਰ ਉਸ ਦੀ ਗੱਲ ਕੋਈ ਮੰਨਣ ਲਈ ਤਿਆਰ ਨਹੀਂ ਸੀ।
ਬੁਰੀ ਤਰ੍ਹਾਂ ਕੁੱਟਮਾਰ ਕਰਕੇ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਦੀ ਤਲਾਸ਼ੀ ਲਈ ਪਰ ਉਸ ਤੋਂ ਕੁਝ ਬਰਾਮਦ ਨਾ ਹੋਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਔਰਤ ਦਾ ਪਰਸ ਚੋਰੀ ਹੋਇਆ ਸੀ ਉਹ ਵੀ ਰਫੂ ਚੱਕਰ ਹੋ ਗਈ। ਮੌਕੇ 'ਤੇ ਮੌਜੂਦ ਕਈ ਲੋਕਾਂ ਦਾ ਕਹਿਣਾ ਸੀ ਕਿ ਬਿਨਾਂ ਵਜ੍ਹਾ ਹੀ ਨੌਜਵਾਨ ਨੂੰ ਲੋਕਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਜਦਕਿ ਉਹ ਤਾਂ ਪਹਿਰਾਵੇ ਤੇ ਚੇਹਰੇ ਤੋਂ ਚੋਰ ਲੱਗਦਾ ਹੀ ਨਹੀਂ ਸੀ।
ਕਪੂਰਥਲਾ : ਸਬਜ਼ੀ ਮੰਡੀ 'ਚ 6 ਦੁਕਾਨਾਂ ਨੂੰ ਲੱਗੀ ਅੱਗ (ਵੀਡੀਓ)
NEXT STORY