ਜਲੰਧਰ (ਪ੍ਰੀਤ)-ਪਠਾਨਕੋਟ ਚੌਂਕ ਦੇ ਨੇੜੇ ਓਵਰਟੇਕਿੰਗ ਦੇ ਚੱਕਰ 'ਚ ਤੇਜ਼ ਰਫਤਾਰ ਬੱਸ ਐਕਟਿਵਾ ਸਵਾਰ ਔਰਤ 'ਤੇ ਜਾ ਚੜ੍ਹੀ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਭਰਾ ਅਤੇ ਬੱਚੇ ਵਾਲ-ਵਾਲ ਬਚ ਗਏ। ਪੁਲਸ ਨੇ ਲਾਪਰਵਾਹ ਬੱਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰਜਨੀ ਪਤਨੀ ਤੇਜਿੰਦਰ ਵਾਸੀ ਲੁਧਿਆਣਾ ਆਪਣੇ ਭਰਾ ਲਲਿਤ ਅਤੇ ਮਾਸੂਮ ਬੱਚੇ ਖਲਕ ਅਤੇ ਬੇਟੇ ਯੁਵਰਾਜ ਨਾਲ ਡੇਰਾ ਬਿਆਸ ਗਈ ਹੋਈ ਸੀ। ਦੁਪਹਿਰ ਤੋਂ ਬਾਅਦ ਉਹ ਐਕਟਿਵਾ 'ਤੇ ਵਾਪਸ ਆ ਰਹੇ ਸਨ ਕਿ ਬਾਈਪਾਸ 'ਤੇ ਹੋਟਲ ਦੇ ਨੇੜੇ ਤੇਜ ਰਫਤਾਰ ਬੱਸ ਨੇ ਓਵਰਟੇਕਿੰਗ ਦੇ ਚੱਕਰ 'ਚ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਮ੍ਰਿਤਕਾ ਰਜਨੀ ਐਕਟਿਵਾ ਤੋਂ ਡਿਗ ਗਈ ਅਤੇ ਬੱਸ ਨੇ ਉਸ ਨੂੰ ਕੁਚਲ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਅੰਮ੍ਰਿਤਸਰ ਤੋਂ ਮੋਗਾ ਜਾ ਰਹੀ ਬਸ ਦੇ ਚਾਲਕ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਾਰਾ ਕੋਈ ਹੋਰ ਕਰ ਗਿਆ, ਫਸਿਆ ਕੋਈ ਹੋਰ, ਧੂਹ-ਧੂਹ ਕੁੱਟਿਆ ਲੋਕਾਂ (ਦੇਖੋ ਤਸਵੀਰਾਂ)
NEXT STORY