ਸ਼ੇਰਪੁਰ (ਅਨੀਸ਼) : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਦੇ ਸਾਰੇ ਵੱਡੇ ਕਾਰੋਬਾਰਾਂ ਤੇ ਕਬਜ਼ਾ ਕਰਕੇ ਰੱਖਿਆ ਹੈ ਅਤੇ ਆਪਣੇ ਮਹਿੰਗੇ-ਮਹਿੰਗੇ ਹੋਟਲ ਖੋਲ੍ਹ ਰਹੇ ਹਨ ਜਿੰਨ੍ਹਾਂ 'ਚ ਕੋਈ ਵੀ ਆਮ ਆਦਮੀ ਨਹੀਂ ਜਾ ਸਕਦਾ ਅਤੇ ਇੰਨ੍ਹਾਂ ਹੋਟਲਾਂ 'ਚ 500 ਰੁਪਏ ਦਾ ਚਾਹ ਦਾ ਕੱਪ ਮਿਲਦਾ ਹੈ । ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਘਨੋਰੀ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨਹਿਰੀ ਪਾਣੀ 'ਤੇ ਨਿਰਭਰ ਹੈ ਅਤੇ ਪੰਜਾਬ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਇਸ ਲਈ ਪੰਜਾਬ ਵਿਚੋਂ ਇਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਪਾਣੀ ਦੇ ਮਸਲੇ ਤੇ ਪੰਜਾਬ ਵਿਚ ਨਹੀਂ ਵੜਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ ਅਤੇ ਲੋਕ 2017 ਦੀਆਂ ਚੋਣਾਂ ਵਿਚ ਇਸ ਸਰਕਾਰ ਦਾ ਭੋਗ ਪਾ ਦੇਣਗੇ ।
ਇੰਨਾ ਭਿਆਨਕ ਹਾਦਸਾ ਕਿ ਬੱਸ ਨੇ ਕੁਚਲ ਦਿੱਤੀ ਐਕਟਿਵਾ ਸਵਾਰ ਔਰਤ
NEXT STORY