ਮਾਛੀਵਾੜਾ : ਮਾਛੀਵਾੜਾ ਦੇ ਪਿੰਡ ਭੌਰਲਾ ਬੇਟ ਵਿਖੇ ਜ਼ਹਿਰੀਲਾ ਖਾਣਾ ਖਾਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਘਰ 'ਚ ਫੱਟ ਚੁੱਕੇ ਦੁੱਧ ਦਾ ਪਨੀਰ ਬਣਾਇਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਭੈਣਾਂ ਵਲੋਂ ਇਹ ਪਨੀਰ ਖਾਧਾ ਗਿਆ ਜਿਸ ਤੋਂ ਬਾਅਦ ਇਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਦੋਵਾਂ ਨੂੰ ਪਹਿਲਾਂ ਸਥਾਨਕ ਡਾਕਟਰ ਅਤੇ ਫਿਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ।
ਪੁਲਸ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੇ ਖਾਣੇ 'ਚ ਜ਼ਹਿਰੀਲੀ ਵਸਤੂ ਕਿਵੇਂ ਪਹੁੰਚੀ।
ਅਕਾਲੀਆਂ ਦਾ ਵੱਸ ਚੱਲੇ ਤਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਬਠਿੰਡਾ ਲੈ ਜਾਣ (ਵੀਡੀਓ)
NEXT STORY