ਪਟਿਆਲਾ (ਬਲਜਿੰਦਰ, ਰਾਣਾ)- ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਲੋਂ ਅੰਮ੍ਰਿਤਸਰ ਵਿਖੇ ਕੀਤੀ ਗਈ ਗੁੰਡਾਗਰਦੀ ਅਤੇ ਇਕ ਵਿਅਕਤੀ ਦੇ ਕਤਲ ਦਾ ਸਖਤ ਨੋਟਿਸ ਲੈਂਦਿਆਂ ਇੱਥੇ ਕਿਹਾ ਕਿ ਪੰਜਾਬ ਅੰਦਰ ਕੇਬਲ ਮਾਫੀਆ ਦਾ ਰਾਜ ਹੈ, ਜਿਸਦੀ ਉਨ੍ਹਾਂ 2 ਮਹੀਨੇ ਪਹਿਲਾਂ ਵੀ ਗੁੰਡਾਗਰਦੀ ਦੇ ਵਿਰੋਧ 'ਚ ਸੂਚਨਾ ਤੇ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਕੇਬਲ ਮਾਫੀਆ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਸੀ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਉਨ੍ਹਾਂ ਖਿਲਾਫ ਅਤੇ ਆਪਸ ਵਿਚ ਗੋਲੇ ਦਾਗਣ ਦੀ ਥਾਂ ਅੰਮ੍ਰਿਤਸਰ ਪਹੁੰਚ ਕੇ ਕੇਬਲ ਮਾਫੀਆ ਦੇ ਖਿਲਾਫ ਜੱਦੋ-ਜਹਿਦ ਕਰਨੀ ਚਾਹੀਦੀ ਹੈ ਤਾਂਕਿ ਪੰਜਾਬ ਨੂੰ ਆਉਣ ਵਾਲੀਆਂ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਅਕਾਲੀ-ਭਾਜਪਾ ਵਲੋਂ ਕੇਬਲ, ਰੇਤਾ, ਟ੍ਰਾਂਸਪੋਰਟ, ਨਸ਼ਾ ਸਮੱਗਲਿੰਗ ਵਰਗੇ ਚੱਲ ਰਹੇ ਧੱਕੜ ਰਾਜ ਤੋਂ ਪੰਜਾਬ ਦੇ ਲੋਕਾਂ ਨੂੰ ਨਿਜ਼ਾਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਗੁੰਡਾਗਰਦੀ ਵਿਚ ਵਾਧਾ ਹੋਇਆ ਹੈ।
ਡਾ. ਗਾਂਧੀ ਨੇ ਕਿਹਾ ਕਿ ਜਮਾਲਪੁਰ ਕਾਂਡ ਦੇ ਪੀੜਤ ਦਲਿਤ ਪਰਿਵਾਰ ਦੇ ਦੋ ਨੌਜਵਾਨ ਬੱਚਿਆਂ ਦੇ ਕਤਲ ਕੀਤੇ ਗਏ, ਪੀੜਤ ਪਰਿਵਾਰ ਧੂਰੀ ਵਿਖੇ ਸਰਕਾਰ ਅਤੇ ਪੁਲਸ ਦੀ ਇਸ ਕੇਸ ਪ੍ਰਤੀ ਬੇਰੁਖੀ ਦੇ ਖਿਲਾਫ ਧਰਨਾ ਲਾਈ ਬੈਠਾ ਹੈ, ਜਿੱਥੇ ਪੰਜਾਬ ਦੀ ਲੀਡਰਸ਼ਿਪ ਨੂੰ ਤੁਰੰਤ ਪਹੁੰਚ ਕੇ ਉਨਾਂ ਦੇ ਹੱਕ ਵਿਚ ਖੜਨਾ ਚਾਹੀਦਾ ਹੈ ਅਤੇ ਪੀੜਤ ਪਰਿਵਾਰ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੇ।
'ਆਪ' ਤੇ ਕਾਂਗਰਸ ਨੇ ਕੀਤਾ ਧੋਖਾ : ਮਜੀਠੀਆ (ਵੀਡੀਓ)
NEXT STORY