ਸਾਹਨੇਵਾਲ(ਭਾਟੀਆ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਿੱਖ ਕੌਮ ਦੀ ਪਿੱਠ 'ਚ ਛੁਰਾ ਸੁਰਜੀਤ ਸਿੰਘ ਬਰਨਾਲਾ ਨੇ ਨਹੀਂ ਸਗੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਮਾਰਿਆ ਹੈ। ਬੀਬੀ ਭੱਠਲ ਹਲਕਾ ਸਾਹਨੇਵਾਲ ਅੰਦਰ ਇਕ ਸਮਾਜਿਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਲੌਂਗੋਵਾਲ ਸਮੌਝਤਾ ਹੋਇਆ ਸੀ ਸਭ ਜਾਣਦੇ ਕਿ ਬਾਦਲ ਨੇ ਕਿਸ ਤਰ੍ਹਾਂ ਆਪਣੀ ਕੁਰਸੀ ਦੀ ਖਾਤਰ ਪੰਜਾਬ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਸੀ ਕੀਤੀ। ਉਨ੍ਹਾਂ ਕਿਹਾ ਕਿ ਧੂਰੀ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ, ਕਿਉਂਕਿ ਲੋਕ ਬਾਦਲ ਸਰਕਾਰ ਤਂੋ ਦੁਖੀ ਹਨ। ਖੁਦ ਭਾਜਪਾ ਵੀ ਧੂਰੀ ਅੰਦਰ ਅਕਾਲੀ ਦਲ ਦੀ ਹਾਰ ਚਾਹੁੰਦੀ ਹੈ, ਕਿਉਂਕਿ ਸਭ ਜਾਣਦੇ ਹਨ ਅਕਾਲੀ ਦਲ ਆਪਣੀ ਵਿਧਾਨ ਸਭਾ 'ਚ ਸੀਟਾਂ ਪੂਰੀਆਂ ਕਰਨ ਲਈ ਅਜਿਹਾ ਸਿਆਸੀ ਡਰਾਮਾ ਕਰ ਰਿਹਾ ਹੈ।
ਇਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮ ਸਿੰਘ ਬਾਜਵਾ, ਬਲਾਕ ਪ੍ਰਧਾਨ ਜਸਪਾਲ ਸਿੰਘ ਗਾਹੀਭੈਣੀ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਪੱਪੂ, ਰਣਜੀਤ ਸਿੰਘ ਸਾਹਨੇਵਾਲ, ਰਮਨੀਤ ਸਿੰਘ ਗਿੱਲ, ਸਤਵੰਤ ਸਿੰਘ ਗਰਚਾ, ਸੁਖਵਿੰਦਰ ਸਿੰਘ ਸੁੱਖੀ ਝੱਜ, ਇੰਦਰਪਾਲ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ।
10ਵੀਂ ਦੇ ਪੇਪਰ 'ਰਿਕਸ਼ਾ ਵਾਲੇ ਦੇ ਭਰੋਸੇ'
NEXT STORY